PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਲੇਸ਼ੀਆ ਮਾਸਟਰਜ਼: ਸਿੰਧੂ ਹਾਰੀ, ਪ੍ਰਨੌਏ ਤੇ ਕਰੁਣਾਕਰਨ ਵੱਡੇ ਉਲਟਫੇਰ ਨਾਲ ਅਗਲੇ ਗੇੜ ’ਚ

ਕੁਆਲਾਲੰਪੁਰ-  ਦੇ ਐੱਚਐੱਸ ਪ੍ਰਨੌਏ ਤੇ ਸਤੀਸ਼ ਕਰੁਣਾਕਰਨ ਮਲੇਸ਼ੀਆ ਮਾਸਟਰਜ਼ ਵਿਚ ਸਿੰਗਲਜ਼ ਵਰਗ ਦੇ ਪਹਿਲੇ ਹੀ ਦੌਰ ਵਿਚ ਵੱਡੇ ਉਲਟਫੇਰ ਨਾਲ ਦੂਜੇ ਗੇੜ ਵਿਚ ਦਾਖ਼ਲ ਹੋ ਗਏ ਹਨ ਜਦੋਂਕਿ ਦੋਹਰਾ ਓਲੰਪਿਕ ਤਗਮਾ ਜੇਤੂ ਪੀਵੀ ਸੰਧੂ ਸ਼ੁਰੂਆਤੀ ਮੁਕਾਬਲੇ ਵਿਚ ਮਿਲੀ ਹਾਰ ਨਾਲ ਟੂਰਨਾਮੈਂਟ ’ਚੋਂ ਬਾਹਰ ਹੋ ਗਈ।

ਪ੍ਰਨੌਏ ਨੇ ਪੰਜਵਾਂ ਦਰਜਾ ਜਾਪਾਨ ਦੇ ਕੈਂਟਾ ਨਿਸ਼ੀਮੋਟੋ ਨੂੰ ਡੇਢ ਘੰਟੇ ਦੇ ਕਰੀਬ ਚੱਲੇ ਮੁਕਾਬਲੇ ਵਿਚ 19-21 21-17 21-16 ਨਾਲ ਹਰਾਇਆ। ਉਧਰ ਕਰੁਣਾਕਰਨ ਨੇ ਚੀਨੀ ਤਾਇਪੇ ਦੇ Chou Tien Chen ਨੂੰ ਮਹਿਜ਼ 39 ਮਿੰਟੇ ਦੇ ਮੈਚ ਦੌਰਾਨ 21-13 21-14 ਨਾਲ ਹਰਾ ਦਿੱਤਾ। ਆਯੂਸ਼ ਸ਼ੈੱਟੀ ਵੀ ਕੈਨੇਡਾ ਦੇ ਬ੍ਰਾਇਨ ਯੈਂਗ ਨੂੰ 20-22 21-10 21-8 ਨਾਲ ਹਰਾ ਕੇ ਅਗਲੇ ਗੇੜ ਵਿਚ ਪਹੁੰਚ ਗਿਆ।ਉਧਰ ਮਹਿਲਾ ਵਰਗ ਵਿਚ ਸਿੰਧੂ ਦੀ ਖਰਾਬ ਲੈਅ ਜਾਰੀ ਰਹੀ ਤੇ ਉਹ ਸੁਪਰ 500 ਟੂਰਨਾਮੈਂਟ ਦੇ ਸ਼ੁਰੂਆਤੀ ਮੁਕਾਬਲੇ ਵਿਚ ਵੀਅਤਨਾਮ ਦੀ Nguyen Thuy Linh ਕੋਲੋਂ 11-21 21-14 15-21 ਨਾਲ ਹਾਰ ਗਈ।

Related posts

ਅਮਰੀਕੀ ਫੌਜ ਨੇ ਉਤਾਰੇ ਜੰਗੀ ਜਹਾਜ਼, ਦੁਨੀਆ ਭਰ ‘ਚ ਛਿੜੀ ਚਰਚਾ ਤੋਂ ਬਾਅਦ ਦਿੱਤਾ ਜਵਾਬ

On Punjab

Bhagwant Mann Marriage : ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਕਰਨਗੇ ਦੂਜਾ ਵਿਆਹ, ਜਾਣੋ ਕੌਣ ਬਣੇਗੀ ਲਾੜੀ

On Punjab

ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਵਾਸਤੇ ਲੰਡਨ ਅਦਾਲਤ ਵਿੱਚ ਸੁਣਵਾਈ ਸ਼ੁਰੂ

On Punjab