PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਗਬੰਦੀ ਦੇ ਐਲਾਨ ਪਿੱਛੋਂ ਭਾਜਪਾ ਵੱਲੋਂ ਮੋਦੀ ਅਤੇ ਫ਼ੌਜ ਦੀ ਸ਼ਲਾਘਾ

ਨਵੀਂ ਦਿੱਲੀ:  ਭਾਜਪਾ ਨੇ ਸ਼ਨਿੱਚਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਹਥਿਆਰਬੰਦ ਬਲਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਭਾਜਪਾ ਦੇ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਬਹਾਦਰ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਉਨ੍ਹਾਂ ਦੇ ਅਟੁੱਟ ਇਰਾਦੇ ਅਤੇ ਹਿੰਮਤ ਲਈ ਦਿਲੋਂ ਧੰਨਵਾਦ।’’

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, “ਇੱਕ ਸਮੇਂ ਜਦੋਂ ਪਾਕਿਸਤਾਨੀ ਫੌਜ ਅਤੇ ਇਸਦੇ ਅੱਤਵਾਦੀ-ਸੰਗਠਿਤ ਡੀਪ ਸਟੇਟ ਦਾ ਆਬਾਦੀ ਅਤੇ ਕੌਮੀ ਬਿਰਤਾਂਤ ‘ਤੇ ਲਗਭਗ ਪੂਰਾ ਕੰਟਰੋਲ ਹੈ, ਭਾਰਤ ਨੇ ਬੇਮਿਸਾਲ ਤਾਕਤ ਅਤੇ ਉਦੇਸ਼ ਦੀ ਸਪੱਸ਼ਟਤਾ ਦਾ ਪ੍ਰਦਰਸ਼ਨ ਕੀਤਾ ਹੈ।” ਉਨ੍ਹਾਂ ਕਿਹਾ ਕਿ ਹਰ ਭਾਰਤੀ ਮਾਣ ਨਾਲ ਭਰਿਆ ਹੋਇਆ ਹੈ, ਕਿਉਂਕਿ ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਦ੍ਰਿੜ੍ਹ ਜਵਾਬ ਦੇਣ ਅਤੇ ਦੁਸ਼ਮਣਾਂ ਨੂੰ “ਗੋਡਿਆਂ ‘ਤੇ” ਲਿਆਉਣ ਲਈ ਮੋਦੀ ਦੀ ਪ੍ਰਸ਼ੰਸਾ ਕੀਤੀ।

ਮਾਲਵੀਆ ਨੇ ਕਿਹਾ ਕਿ ਇੱਕ ਖ਼ਤਰਨਾਕ ਤੌਰ ‘ਤੇ ਪ੍ਰਮਾਣੂ ਹਥਿਆਰਬੰਦ ਰਾਜ ਨਾਲ ਜੁੜੇ ਹੋਣ ਦੇ ਜੋਖਮਾਂ ਦੇ ਬਾਵਜੂਦ, ਭਾਰਤੀ ਫੌਜਾਂ ਨੇ ਪਾਕਿਸਤਾਨ ਦੇ ਡੀਪ ਸਟੇਟ ਦੇ ਧੁਰ ਦਿਲ ਵਿੱਚ ਹਮਲਾ ਕੀਤਾ ਹੈ, ਅੱਤਵਾਦੀ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਅੱਤਵਾਦ ਦੇ ਸਪਾਂਸਰਾਂ ਨੂੰ ਇੱਕ ਸਪੱਸ਼ਟ ਸੰਦੇਸ਼ ਭੇਜਿਆ ਹੈ।

ਉਨ੍ਹਾਂ X ‘ਤੇ ਕਿਹਾ, “ਭਾਰਤ ਅੱਜ ਮਾਣ ਨਾਲ ਖੜ੍ਹਾ ਹੈ – ਤੁਹਾਡੀ ਦ੍ਰਿੜ੍ਹ ਲੀਡਰਸ਼ਿਪ ਦੇ ਕਾਰਨ।” ਜੈ ਹਿੰਦ!”

ਹਾਕਮ ਕੌਮ ਲੋਕਤੰਤਰੀ ਗੱਠਜੋੜ (NDA) ਦਾ ਹਿੱਸਾ, ਜਨਤਾ ਦਲ (ਯੂ) ਨੇ ਵੀ ਜੰਗਬੰਦੀ ਦੇ ਐਲਾਨ ਦਾ ਸਵਾਗਤ ਕੀਤਾ। ਜਨਤਾ ਦਲ (ਯੂ) ਦੇ ਤਰਜਮਾਨ ਰਾਜੀਵ ਰੰਜਨ ਪ੍ਰਸਾਦ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਇੱਕ ਅਜਿਹਾ ਸਬਕ ਸਿਖਾਇਆ ਹੈ ਜਿਸਨੂੰ ਉਹ ਕਦੇ ਨਹੀਂ ਭੁੱਲ ਸਕੇਗਾ।

ਗ਼ੌਰਤਲਬ ਹੈ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਫੌਜੀ ਅਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀਜੀਐਮਓ) ਸ਼ਨਿੱਚਰਵਾਰ ਸ਼ਾਮ 5 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ‘ਤੇ ਸਾਰੀਆਂ ਗੋਲੀਬਾਰੀ ਅਤੇ ਹੋਰ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਸਹਿਮਤ ਹੋਏ ਹਨ।

ਵਿਦੇਸ਼ ਸਕੱਤਰ ਦਾ ਸੰਖੇਪ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਹਿਣ ਤੋਂ ਥੋੜ੍ਹੀ ਦੇਰ ਬਾਅਦ ਆਇਆ ਕਿ ਭਾਰਤ ਅਤੇ ਪਾਕਿਸਤਾਨ ਅਮਰੀਕਾ ਦੀ ਵਿਚੋਲਗੀ ਨਾਲ ਹੋਈ ਗੱਲਬਾਤ ਤੋਂ ਬਾਅਦ “ਪੂਰੀ ਅਤੇ ਫ਼ੌਰੀ” ਜੰਗਬੰਦੀ ਲਈ ਸਹਿਮਤ ਹੋਏ ਹਨ। ਮਿਸਰੀ ਨੇ ਕਿਹਾ ਕਿ ਪਾਕਿਸਤਾਨ ਦੇ ਡੀਜੀਐਮਓ ਨੇ ਅੱਜ ਦੁਪਹਿਰ 3.35 ਵਜੇ ਭਾਰਤ ਦੇ ਡੀਜੀਐਮਓ ਨੂੰ ਇਸ ਸਬੰਧੀ ਫੋਨ ਕੀਤਾ।

Related posts

ਲੱਦਾਖ ਸਰਹੱਦ ਮਾਮਲਾ : ਚੀਨ ਦੇ ਇਸ ਕਦਮ ਪਿੱਛੇ ਹੈ ‘ਸੋਨੇ ਵਾਲੀ ਘਾਟੀ’ ਦਾ ਖਜ਼ਾਨਾ

On Punjab

ਪੰਜਾਬੀ 

Pritpal Kaur

ਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦ

On Punjab