67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਲਈ ਪੰਜਾਬ ਕੈਬਨਿਟ ਦੀ ਮੀਟਿੰਗ ਸਵੇਰੇ 11 ਵਜੇ

ਚੰਡੀਗੜ੍ਹ- ਭਾਰਤ ਤੇ ਪਾਕਿਸਤਾਨ ਵਿਚ ਜਾਰੀ ਤਣਾਅ ਦਰਮਿਆਨ ਪੰਜਾਬ ਸਰਕਾਰ ਨੇ ਸਵੇਰੇ 11 ਵਜੇ ਕੈਬਨਿਟ ਦੀ ਮੀਟਿੰਗ ਸੱਦੀ। ਪੰਜਾਬ ਕੈਬਨਿਟ ਸੂਬੇ ਵਿੱਚ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰੇਗੀ। ਕੈਬਨਿਟ ਦੀ ਮੀਟਿੰਗ ਸਵੇਰੇ 11 ਵਜੇ ਹੋਣੀ ਹੈ, ਜਿਸ ਵਿਚ ਹਸਪਤਾਲਾਂ ਅਤੇ ਫਾਇਰ ਸਟੇਸ਼ਨਾਂ ਦੀ ਤਿਆਰੀ, ਸੂਬੇ ਵਿੱਚ ਉਪਲਬਧ ਰਾਸ਼ਨ ਅਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕੀਤੀ ਜਾਵੇਗੀ। ਮੁੱਖ ਮੰਤਰੀ ਦਫ਼ਤਰ ਦੇ ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਤੋਂ ਫੌਰੀ ਮਗਰੋਂ ਸਾਰੇ ਮੰਤਰੀ ਛੇ ਸਰਹੱਦੀ ਜ਼ਿਲ੍ਹਿਆਂ ਵੱਲ ਰਵਾਨਾ ਹੋ ਜਾਣਗੇ। ਪਤਾ ਲੱਗਾ ਹੈ ਕਿ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਡਾ. ਰਵਜੋਤ ਸਿੰਘ ਗੁਰਦਾਸਪੁਰ ਜਾਣਗੇ। ਮੰਤਰੀ ਕੁਲਦੀਪ ਧਾਲੀਵਾਲ ਅਤੇ ਮਹਿੰਦਰ ਭਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਣਗੇ, ਜਦੋਂ ਕਿ ਮੰਤਰੀ ਲਾਲਜੀਤ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਤਰਨਤਾਰਨ ਪਹੁੰਚਣਗੇ। ਹਰਦੀਪ ਮੁੰਡੀਆਂ ਫਿਰੋਜ਼ਪੁਰ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਹੋਣਗੇ। ਇਸ ਤੋਂ ਇਲਾਵਾ ਮੰਤਰੀ ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸੋਂਧ ਫਾਜ਼ਿਲਕਾ ਵਿੱਚ ਪ੍ਰਬੰਧਾਂ ਦੀ ਦੇਖਭਾਲ ਕਰਨਗੇ।

Related posts

ਇਕ ਮੰਤਰੀ ਤੇ ਆਮ ਆਦਮੀ ਲਈ ਕਾਨੂੰਨ ਵੱਖ ਨਹੀਂ ਹੋ ਸਕਦਾ, ਅਨਮੋਲ ਗਗਨ ਮਾਨ ਖਿਲਾਫ ਦਰਜ ਹੋਵੇ ਕੇਸ : ਮਜੀਠੀਆ

On Punjab

ਅਗਲੇ 24 ਘੰਟਿਆਂ ਦੌਰਾਨ ਇਨ੍ਹਾਂ ਸੂਬਿਆਂ ‘ਚ ਵਿਗੜੇਗਾ ਮੌਸਮ, ਅਲਰਟ ਜਾਰੀ

On Punjab

ਰਾਸ਼ਿਦ ਇੰਜਨੀਅਰ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

On Punjab