PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫੌਜੀ ਜਵਾਨਾਂ ਨਾਲ ਮੁਕਾਬਲੇ ਦੌਰਾਨ ਅੱਠ ਨਕਸਲੀ ਢੇਰ

ਨਵੀਂ ਦਿੱਲੀ- ਸੋਮਵਾਰ ਸਵੇਰੇ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਅਤੇ ਪੁਲੀਸ ਦੇ ਕੋਬਰਾ ਕਮਾਂਡੋਜ਼ ਨਾਲ ਹੋਏ ਮੁਕਾਬਲੇ ਵਿਚ ਅੱਠ ਨਕਸਲੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਲਾਲਪਾਨੀਆ ਖੇਤਰ ਦੇ ਲੁਗੂ ਹਿਲਜ਼ ਵਿਚ ਸਵੇਰੇ 5.30 ਵਜੇ ਦੇ ਕਰੀਬ ਗੋਲੀਬਾਰੀ ਸ਼ੁਰੂ ਹੋਈ, ਜਿਸ ਵਿੱਚ ਅੱਠ ਨਕਸਲੀ ਮਾਰੇ ਗਏ। ਇਸ ਦੌਰਾਨ ਇਕ ਏਕੇ ਸੀਰੀਜ਼ ਰਾਈਫਲ, ਤਿੰਨ ਇੰਸਾਸ ਰਾਈਫਲ, ਇਕ ਸੈਲਫ-ਲੋਡਿੰਗ ਰਾਈਫਲ (ਐਸ.ਐਲ.ਆਰ.), ਅੱਠ ਦੇਸੀ ਬੰਦੂਕਾਂ ਅਤੇ ਇਕ ਪਿਸਤੌਲ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

Related posts

ਬਹੁਤੇ ਲੋਕ ਨਹੀਂ ਜਾਣਦੇ ਬੀਅਰ ਪੀਣ ਦੇ ਫਾਇਦੇ, ਖੋਜੀਆਂ ਨੇ ਕੀਤੇ ਵੱਡੇ ਖੁਲਾਸੇ

On Punjab

ਕਤਲ ਕੇਸ: ਸੁਪਰੀਮ ਕੋਰਟ ਨੇ ਰਾਮ ਰਹੀਮ ਅਤੇ ਹੋਰਨਾਂ ਨੂੰ ਬਰੀ ਕੀਤੇ ਜਾਣ ਵਿਰੁੱਧ ਸੀਬੀਆਈ ਦੀ ਪਟੀਸ਼ਨ ’ਤੇ ਜਵਾਬ ਮੰਗਿਆ

On Punjab

ਸੋਨਮ ਕਪੂਰ ਨੇ ਆਪਣੀ ਸੱਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ

On Punjab