PreetNama
ਖਬਰਾਂ/News

ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ ਅੱਠ ਵਿਕਟਾਂ ਨਾਲ ਹਰਾਇਆ

ਲਖਨਊ- ਪੰਜਾਬ ਕਿੰਗਜ਼ ਦੇ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਦੀ ਪਾਰੀ ਖੇਡੀ ਜਦਕਿ ਕਪਤਾਨ ਸ਼੍ਰੇਅਸ ਅਈਅਰ ਨੇ ਨਾਬਾਦ 52 ਦੌੜਾਂ ਤੇ ਐੱਨ. ਵਡੇਰਾ ਨੇ 43 ਦੌੜਾਂ ਦੀ ਨਾਬਾਦ ਪਾਰੀ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪ੍ਰਭਸਿਮਰਨ ਨੇ ਆਪਣੀ ਪਾਰੀ ਦੌਰਾਨ ਨੌਂ ਚੌਕੇ ਅਤੇ ਤਿੰਨ ਛੱਕੇ ਜੜੇ। ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ 52 ਦੌੜਾਂ ਦੀ ਪਾਰੀ ’ਚ ਤਿੰਨ ਚੌਕੇ ਤੇ ਚਾਰ ਛੱਕੇ ਮਾਰੇ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰੀਆ 8 ਦੌੜਾਂ ਬਣਾ ਕੇ ਆਊਟ ਹੋਇਆ। ਲਖਨਊ ਵੱਲੋਂ ਦੋਵੇਂ ਵਿਕਟਾਂ ਦਿਗਵੇਸ਼ ਸਿੰਘ ਰਾਠੀ ਨੇ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਲਖਨਊ ਸੁਪਰਜਾਇੰਟਸ ਦੀ ਟੀਮ 20 ਓਵਰਾਂ ’ਚ 7 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ। ਟੀਮ ਵੱਲੋਂ ਨਿਕੋਲਸ ਪੂਰਨ ਨੇ 44 ਦੌੜਾਂ, ਆਯੂਸ਼ ਬਦੋਨੀ ਨੇ 41, ਐਡਨ ਮਾਰਕਰਾਮ ਨੇ 28, ਡੇਵਿਡ ਮਿਲਰ ਨੇ 19 ਤੇ ਅਬਦੁਲ ਸਮਦ ਨੇ 27 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ ਜਦਕਿ ਲੌਕੀ ਫਰਗੂਸਨ, ਗਲੈਨ ਮੈਕਸਵੈੱਲ, ਮਾਰਕੋ ਜਾਨਸਨ ਤੇ ਯੁਜਵੇਂਦਰ ਚਾਹਲ ਨੂੰ ਇੱਕ-ਇੱਕ ਵਿਕਟ ਮਿਲੀ। ਪੰਜਾਬ ਦੇ ਕਿੰਗਜ਼ ਦੇ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

Related posts

ਕਿਸਾਨ ਵਫਦ ਨੇ S.D.O ਰਾਹੀਂ ਐਕਸੀਅਨ ਨੂੰ ਭੇਜਿਆ ਮੰਗ ਪੱਤਰ

Pritpal Kaur

ਕਰਜ਼ ਲੈ ਕੇ ਘਰ ਤੇ ਗੱਡੀ ਖਰੀਦਣ ਦਾ ਸੁਪਨਾ ਪੂਰਾ ਕਰਨਾ ਪਵੇਗਾ ਮਹਿੰਗਾ, ਪੰਜਾਬ ਸਰਕਾਰ ਕਰਨ ਜਾ ਰਹੀ ਹੈ ਇਹ ਬਦਲਾਅ

On Punjab

Sobhita Dhulipala ਨੇੇ ਦਿਖਾਈ ‘ਪੇਲੀ ਕੁਥਰੂ’ ਦੀ ਝਲਕ, ਲਾਲ ਸਾੜ੍ਹੀ ਤੇ ਚੂੜੀਆਂ ਦੀ ਟੋਕਰੀ ਨੇ ਖਿੱਚਿਆ ਧਿਆਨ, ਦੇਖੋ ਤਸਵੀਰਾਂ

On Punjab