PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਾਬੋਧੀ ਮੰਦਰ ਮੁੱਦੇ ‘ਤੇ ਬੋਧੀਆਂ ਦੀ ਹਮਾਇਤ ਦੇ ਐਲਾਨ ਪਿੱਛੋਂ ਨਿਤੀਸ਼ ਨੂੰ ਮਿਲੇ ਅਠਾਵਲੇ

ਪਟਨਾ- ਬਿਹਾਰ ਦੇ ਬੋਧ ਗਯਾ ਸਥਿਤ ਬੁੱਧ ਧਰਮ ਦੇ ਸਭ ਤੋਂ ਅਹਿਮ ਸਥਾਨ ਮਹਾਬੋਧੀ ਮੰਦਰ ਕੰਪਲੈਕਸ (Mahabodhi Temple Complex) ਨੂੰ ਸੰਚਾਲਿਤ ਕਰਨ ਵਾਲੇ ਟਰੱਸਟ ‘ਤੇ ਬੋਧੀ ਭਾਈਚਾਰੇ ਨੂੰ ਪੂਰਾ ਕੰਟਰੋਲ ਦੇਣ ਅਤੇ ਇਸ ਦੀ ‘ਆਜ਼ਾਦੀ’ ਲਈ ਜਾਰੀ ਅੰਦੋਲਨ ਦੀ ਹਮਾਇਤ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਸ਼ਨਿੱਚਰਵਾਰ ਨੂੰ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ (Union minister Ramdas Athawale) ਨੇ ਇਥੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਇਸ ਮੌਕੇ ਬਿਹਾਰ ਸਰਕਾਰ ਵੱਲੋਂ ਬੋਧੀ ਭਾਈਚਾਰੇ ਦੀ ਮੰਗ ਮੰਨਣ ਤੋਂ ਇਨਕਾਰ ਕਰਨ ਦਾ ਮੁੱਦਾ ਚੁੱਕਿਆ।

ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁਖੀ ਅਠਾਵਲੇ ਨੇ ਬੋਧ ਗਯਾ ਦਾ ਦੌਰਾ ਕਰਨ ਤੋਂ ਇੱਕ ਦਿਨ ਬਾਅਦ ਜੇਡੀ(ਯੂ) ਸੁਪਰੀਮੋ ਨਾਲ ਇੱਥੇ ਉਨ੍ਹਾਂ ਦੇ ਸਰਕਾਰੀ ਨਿਵਾਸ ‘ਤੇ ਮੁਲਾਕਾਤ ਕੀਤੀ। ਗ਼ੌਰਤਲਬ ਹੈ ਕਿ ਮਹਾਬੋਧੀ ਮੰਦਰ ਕੰਪਲੈਕਸ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਸਥਾਨ ਉਤੇ ਹੀ ਮਹਾਤਮਾ ਬੁੱਧ ਨੂੰ ਕਰੀਬ 2500 ਸਾਲ ਪਹਿਲਾਂ ਗਿਆਨ ਦੀ ਪ੍ਰਾਪਤੀ ਹੋਈ ਸੀ।

ਦਲਿਤ ਨੇਤਾ ਨੇ X ਉਤੇ ਮਰਾਠੀ ਵਿੱਚ ਪਾਈਆਂ ਕਈ ਪੋਸਟਾਂ ਵਿੱਚ ਮਹਾਬੋਧੀ ਮੰਦਰ ਐਕਟ ਨੂੰ ਰੱਦ ਕਰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਗ਼ੌਰਤਲਬ ਹੈ ਕਿ ਇਸ ਐਕਟ ਵਿਚ ਵਿਵਸਥਾ ਹੈ ਕਿ ਮੰਦਰ ਟਰੱਸਟ ਵਿੱਚ ਹਿੰਦੂ ਅਤੇ ਬੋਧੀ ਭਾਈਚਾਰਿਆਂ ਦੇ ਚਾਰ-ਚਾਰ ਮੈਂਬਰ ਹੋਣਗੇ ਅਤੇ ਇਸ ਤੋਂ ਇਲਾਵਾ ਗਯਾ ਦਾ ਜ਼ਿਲ੍ਹਾ ਮੈਜਿਸਟ੍ਰੇਟ (ਜੋ ਆਮ ਤੌਰ ’ਤੇ ਬੋਧੀ ਨਹੀਂ ਹੁੰਦਾ) ਅਹੁਦੇ ਵਜੋਂ ਟਰਸਟ ਦਾ ਚੇਅਰਪਰਸਨ ਹੋਵੇਗਾ।

ਸਮਾਜਿਕ ਨਿਆਂ ਅਤੇ ਸ਼ਕਤੀਕਰਨ ਰਾਜ ਮੰਤਰੀ ਨੇ ਬੋਧੀ ਭਿਕਸ਼ੂਆਂ ਨਾਲ ਮੁਲਾਕਾਤ ਕੀਤੀ ਸੀ, ਜੋ ਇਸ ਮੁੱਦੇ ‘ਤੇ ਅੰਦੋਲਨ ਕਰ ਰਹੇ ਸਨ ਅਤੇ ਉਨ੍ਹਾਂ ਨੇ “ਮਹਾਬੋਧੀ ਮੰਦਰ ਟਰੱਸਟ ਦੀ ਆਜ਼ਾਦੀ” ਲਈ ਉਨ੍ਹਾਂ ਦੀ ਲੜਾਈ ਦੇ ਸਮਰਥਨ ਦਾ ਵਾਅਦਾ ਕੀਤਾ ਸੀ। ਗ਼ੌਰਤਲਬ ਹੈ ਕਿ ਬੋਧੀ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਰਮ ਦੇ ਸਭ ਤੋਂ ਅਹਿਮ ਸਥਾਨ ਦੇ ਸੰਚਾਲਨ ਵਿਚ ਉਨ੍ਹਾਂ ਨੂੰ ਹੀ ਬਹੁਮਤ ਹਾਸਲ ਨਹੀਂ ਹੈ।

ਉਨ੍ਹਾਂ ਮੁਤਾਬਕ ਅਜਿਹਾ ਕਿਸੇ ਵੀ ਹੋਰ ਧਰਮ ਦੇ ਧਾਰਮਿਕ ਸਥਾਨ ਦੇ ਮਾਮਲੇ ਵਿਚ ਨਹੀਂ ਹੈ, ਇਸ ਲਈ ਮਹਾਬੋਧੀ ਮੰਦਰ ਦਾ ਕੰਟਰੋਲ ਪੂਰੀ ਤਰ੍ਹਾਂ ਬੋਧੀ ਭਾਈਚਾਰੇ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਦੇਸ਼ ਵਿਦੇਸ਼ ਦੇ ਬੋਧੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ‘ਸ਼ਾਂਤਮਈ’ ਅੰਦੋਲਨ ਕੀਤਾ ਜਾ ਰਿਹਾ ਹੈ।

Related posts

ਪੰਜਾਬ ਨੇ ਕੇਂਦਰ ਤੋਂ ਆਰ ਡੀ ਐੱਫ ਦੇ ਬਕਾਇਆ 8800 ਕਰੋੜ ਮੰਗੇ

On Punjab

ਹਿੰਦ ਪ੍ਰਸ਼ਾਂਤ ਖੇਤਰ ‘ਚ ਚੀਨ ਖ਼ਿਲਾਫ਼ ਤਿੰਨ ਪ੍ਰਮੁੱਖ ਦੇਸ਼ਾਂ ਨੇ ਕੀਤਾ ਗਠਜੋੜ, ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਵੇਗਾ ਅਮਰੀਕਾਇਸ ਸੰਗਠਨ ਦੀ ਇਕ ਵੱਡੀ ਪਹਿਲ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਉਪਲਬਧ ਕਰਾਇਆ ਜਾਵੇਗਾ। 18 ਮਹੀਨਿਆਂ ‘ਚ ਤਿੰਨੋਂ ਦੇਸ਼ਾਂ ਦੇ ਤਕਨੀਕੀ ਤੇ ਜਲ ਸੈਨਿਕ ਮਾਹਿਰ ਆਸਟ੍ਰੇਲੀਆ ਦੀ ਤਾਕਤ ਵਧਾਉਣ ਲਈ ਕੰਮ ਕਰਨਗੇ। ਇਸ ਸਮਝੌਤੇ ‘ਚ ਸਭ ਤੋਂ ਜ਼ਿਆਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਣ ਜਾ ਰਿਹਾ ਹੈ। ਸਮਝੌਤੇ ਦੌਰਾਨ ਹੀ ਆਸਟ੍ਰੇਲੀਆ ਦਾ ਫਰਾਂਸ ਨਾਲ 2016 ‘ਚ ਹੋਇਆ 40 ਅਰਬ ਡਾਲਰ ਦਾ ਪਣਡੁੱਬੀ ਸੌਦਾ ਰੱਦ ਕਰ ਦਿੱਤਾ ਹੈ। ਹੁਣ ਇਹ ਪਣਡੁੱਬੀ ਅਮਰੀਕਾ ਦੇਵੇਗਾ।ਏਯੂਕੇਯੂਐੱਸ ਦੇ ਗਠਨ ਦਾ ਐਲਾਨ ਕਵਾਡ ‘ਚ ਸ਼ਾਮਲ ਦੇਸ਼ਾਂ ਦੇ ਆਗੂਆਂ ਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ। ਕਵਾਡ ਦੀ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ‘ਚ ਹੋਵੇਗੀ, ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦਾ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਬੈਠਕ ਕਰਨਗੇ। ———- ਪਣਡੁੱਬੀ ਸੌਦਾ ਰੱਦ ਹੋਣ ‘ਤੇ ਭੜਕਿਆ ਫਰਾਂਸ਼ ਰਾਇਟਰ ਮੁਤਾਬਕ, ਆਸਟ੍ਰੇਲੀਆ ਤੋਂ 2016 ‘ਚ ਹੋਇਆ ਪਣਡੁੱਬੀ ਸੌਦਾ ਰੱਦ ਹੋਣ ‘ਤੇ ਫਰਾਂਸ ਭੜਕ ਗਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਿ੍ਆਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟ੍ਰੇਲੀਆ ਨਾਲ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਾ ਕੇ ਉਹੀ ਕੰਮ ਕੀਤਾ ਹੈ ਜਿਹੜਾ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ 40 ਅਰਬ ਡਾਲਰ ਦਾ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਨਾ ਅਮਰੀਕਾ ਦਾ ਇਕ ਪਾਸੜ ਫੈਸਲਾ ਹੈ। ਹਾਲੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਰੱਖਿਆ ਤੇ ਵਿਦੇਸ਼ ਮੰਤਰੀ ਨੇ ਆਪਣੇ ਹਮਰੁਤਬਿਆਂ ਨਾਲ ਇਸ ਸੌਦੇ ਦੀ ਪੁਸ਼ਟੀ ਕੀਤੀ ਸੀ।

On Punjab

ਰਾਸ਼ਟਰਪਤੀ ਨੂੰ ਭੂਮੀ ਪੂਜਨ ‘ਚ ਨਾ ਬੁਲਾਉਣ ‘ਤੇ ਉੱਠੇ ਸਵਾਲ, ਕੀ ਦਲਿਤ ਹੋਣ ਕਾਰਨ ਰੱਖਿਆ ਦੂਰ?

On Punjab