PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲੇ, 200 ਮੌਤਾਂ

ਗਾਜ਼ਾ ਪੱਟੀ: ਇਜ਼ਰਾਈਲ ਨੇ ਮੰਗਲਵਾਰ ਸਵੇਰੇ ਗਾਜ਼ਾ ਪੱਟੀ ਵਿਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿਲਸਿਲੇਵਾਰ ਲੜੀਵਾਰ ਹਮਲੇ ਕੀਤੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਵਿਚ ਘੱਟੋ ਘੱਟ 200 ਵਿਅਕਤੀਆਂ ਦੀ ਮੌਤ ਹੋ ਗਈ। ਸੈਂਟਰਲ ਗਾਜ਼ਾ ਸਥਿਤ ਅਲ-ਅਕਸਾ ਮਾਰਟਰ ਹਸਪਤਾਲ ਅਧਾਰਿਤ ਮੰਤਰਾਲੇ ਦੇ ਤਰਜਮਾਨ ਖਲੀਲ ਦੇਗਰਾਨ ਨੇ ਤਾਜ਼ਾ ਅੰਕੜੇ ਉਪਲਬਧ ਕਰਵਾਏ।

ਮੰਨਿਆ ਜਾ ਰਿਹਾ ਹੈ ਕਿ ਜਨਵਰੀ ਵਿਚ ਜੰਗਬੰਦੀ ਕਰਾਰ ਦੇ ਅਮਲ ਵਿਚ ਆਉਣ ਤੋਂ ਬਾਅਦ ਇਹ ਗਾਜ਼ਾ ਵਿਚ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ।

ਪੂਰੀ ਰਾਤ ਹੋਏ ਹਮਲਿਆਂ ਨੇ ਸ਼ਾਂਤੀ ਦਾ ਦੌਰ ਖ਼ਤਮ ਕਰ ਦਿੱਤਾ ਹੈ ਤੇ 17 ਮਹੀਨਿਆਂ ਤੋਂ ਜਾਰੀ ਸੰਘਰਸ਼ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ ਵਧ ਗਿਆ ਹੈ, ਜਿਸ ਵਿਚ 48,000 ਤੋਂ ਵੱਧ ਫਲਸਤੀਨੀ ਮਾਰੇ ਗਏ ਸਨ ਤੇ ਗਾਜ਼ਾ ਤਬਾਹ ਹੋ ਗਿਆ ਸੀ। ਇਨ੍ਹਾਂ ਹਮਲਿਆਂ ਕਰਕੇ, ਹਮਾਸ ਵੱਲੋਂ ਬੰਧਕ ਬਣਾਏ ਕਰੀਬ 24 ਇਜ਼ਰਾਇਲੀ ਨਾਗਰਿਕਾਂ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ। ਇਨ੍ਹਾਂ ਬੰਧਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਜਿਊਂਦੇ ਹਨ।

ਹਮਾਸ ਨੇ ਇਕ ਬਿਆਨ ਵਿਚ ਇਜ਼ਰਾਈਲ ਵੱਲੋਂ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਬੰਦੀਆਂ ਦੇ ਭਵਿੱਖ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਉਧਰ ਇਕ ਇਜ਼ਰਾਇਲੀ ਅਧਿਕਾਰੀ ਨੇ ਆਪਣਾ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਇਜ਼ਰਾਈਲ ਹਮਾਸ ਦਹਿਸ਼ਤਗਰਦਾਂ, ਇਸ ਦੇ ਆਗੂਆਂ ਅਤੇ ਬੁਨਿਆਦੀ ਢਾਂਚਿਆਂ ’ਤੇ ਹਮਲਾ ਕਰ ਰਿਹਾ ਹੈ।

Related posts

COVID-19 : ਬਿਹਾਰ ‘ਚ ਪਹਿਲੀ ਮੌਤ, ਕੋਰੋਨਾ ਪਾਜ਼ੀਟਿਵ 38 ਸਾਲਾਂ ਨੌਜਵਾਨ ਦੀ ਮੌਤ

On Punjab

ਕਿਵੇਂ ਘੱਟ ਹੋਵੇ Google ਦਾ ਦਬਦਬਾ? ਕੰਪਨੀ ਨੂੰ ਵੇਚਣਾ ਪੈ ਸਕਦਾ ਹੈ ਵੈੱਬ ਬ੍ਰਾਊਜ਼ਰ Chrome

On Punjab

ਕੀ ਕੋਰੋਨਾ ਦੀ ਚੇਨ ਤੋੜਨ ਲਈ ਪੂਰੇ ਦੇਸ਼ ‘ਚ ਲੱਗੇਗਾ ਲਾਕਡਾਊਨ? ਜਾਣੋ ਕੇਂਦਰ ਸਰਕਾਰ ਨੇ ਕੀ ਦਿੱਤਾ ਜਵਾਬ

On Punjab