PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਯੂਰਪੀ ਯੂਨੀਅਨ ਵੱਲੋਂ 800 ਅਰਬ ਯੂਰੋ ਦੀ ਰੱਖਿਆ ਯੋਜਨਾ ਦੀ ਤਜਵੀਜ਼

ਬਰੱਸਲਜ਼-ਯੂਰਪੀ ਯੂਨੀਅਨ (ਈਯੂ) ਦੀ ਕਾਰਜਕਾਰੀ ਮੁਖੀ ਨੇ ਅੱਜ ਮੈਂਬਰ ਮੁਲਕਾਂ ਦੀ ਸੁਰੱਖਿਆ ਵਧਾਉਣ ਲਈ 800 ਅਰਬ ਯੂਰੋ (841 ਅਰਬ ਡਾਲਰ) ਦੀ ਯੋਜਨਾ ਦੀ ਤਜਵੀਜ਼ ਪੇਸ਼ ਕੀਤੀ। ਇਸ ਦਾ ਮਕਸਦ ਅਮਰੀਕਾ ਦੇ ਰੱਖਿਆ ਸਹਿਯੋਗ ਤੋਂ ਵੱਖ ਹੋਣ ਦੇ ਸੰਭਾਵੀ ਕਦਮ ਦਾ ਟਾਕਰਾ ਕਰਨਾ ਹੈ ਅਤੇ ਜੰਗ ਨਾਲ ਜੂਝ ਰਹੇ ਯੂੁਕਰੇਨ ਨੂੰ ਰੂਸ ਨਾਲ ਗੱਲਬਾਤ ਕਰਨ ਲਈ ਸੈਨਿਕ ਬਲ ਮੁਹੱਈਆ ਕਰਨਾ ਹੈ। ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਕਿਹਾ ਕਿ ਵੱਡੇ ‘ਰੀਆਰਮ ਯੂਰਪ’ (ਆਰਈਏਆਰਐੱਮ) ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਸਾਹਮਣੇ ਰੱਖਿਆ ਜਾਵੇਗਾ, ਜੋ ਅਮਰੀਕਾ ’ਚ ਵਧਦੀ ਰਾਜਸੀ ਬੇਯਕੀਨੀ ਦੇ ਬਾਅਦ ਵੀਰਵਾਰ ਨੂੰ ਬਰੱਸਲਜ਼ ’ਚ ਇੱਕ ਹੰਗਾਮੀ ਮੀਟਿੰਗ ’ਚ ਮਿਲਣਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪ ਮਹਾਂਦੀਪ ਲਈ ਆਪਣੇ ਗੱਠਜੋੜ ਤੇ ਯੂਕਰੇਨ ਦੀ ਰੱਖਿਆ ਦੋਵਾਂ ’ਤੇ ਸਵਾਲ ਉਠਾਏ ਸਨ। ਵਾਨ ਡੇਰ ਲੇਯੇਨ ਨੇ ਕਿਹਾ, ‘‘ਮੈਨੂੰ ਉਨ੍ਹਾਂ ਖ਼ਤਰਿਆਂ ਦੀ ਗੰਭੀਰ ਪ੍ਰਕਿਰਤੀ ਬਾਰੇ ਦੱਸਣ ਦੀ ਲੋੜ ਨਹੀਂ ਹੈ, ਜਿਨ੍ਹਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ।’’ ਯੂੂਰਪੀ ਯੂਨੀਅਨ ਦੇ ਦੇਸ਼ਾਂ ਦੀ ਦੁਚਿੱਤੀ ਦਾ ਮੁੱਖ ਕਾਰਨ ਪਿਛਲੇ ਦਹਾਕਿਆਂ ’ਚ ਰੱਖਿਆ ’ਤੇ ਵੱਧ ਖਰਚ ਕਰਨ ਦੀ ਇੱਛਾ ਨਾ ਹੋਣਾ ਰਿਹਾ ਹੈ, ਕਿਉਂਕਿ ਉਹ ਅਮਰੀਕੀ ਸੁਰੱਖਿਆ ਗਾਰੰਟੀ ਦੀ ਛੱਤਰੀ ਹੇਠ ਸਨ।

Related posts

ਰਾਹੁਲ ਗਾਂਧੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਵਰਤੇ ਸ਼ਬਦਾਂ ਲਈ ਮੰਗਣ ਮੁਆਫ਼ੀ

On Punjab

ਪਾਕਿਸਤਾਨ ਦੇ ਸਮੁੰਦਰੀ ਤੱਟ ‘ਤੇ ਪਹੁੰਚਿਆ ਖ਼ਤਰਨਾਕ ਕੈਮੀਕਲਜ਼ ਨਾਲ ਲੱਦਿਆ ਜੰਗੀ ਬੇੜਾ, ਮਚੀ ਹਲਚਲ

On Punjab

Weapon License Policy in US : ਅਮਰੀਕੀ ਬੰਦੂਕ ਸੱਭਿਆਚਾਰ ਨੂੰ ਨੱਥ ਪਾਉਣ ਦੀ ਤਿਆਰੀ, ਜਾਣੋ- ਅਮਰੀਕਾ ‘ਚ ਹਥਿਆਰ ਰੱਖਣ ਦਾ ਕੀ ਹੈ ਕਾਨੂੰਨ

On Punjab