70.56 F
New York, US
May 18, 2024
PreetNama
ਰਾਜਨੀਤੀ/Politics

ਕਾਂਗਰਸ ‘ਚ ਮੁੜ ਵੱਡਾ ਕਲੇਸ਼, ਹੁਣ ਗਾਂਧੀ ਪਰਿਵਾਰ ਤੋਂ ਖੁੱਸੇਗੀ ਕਮਾਨ?

ਨਵੀਂ ਦਿੱਲੀ: ਬਿਹਾਰ ਚੋਣਾਂ ਵਿੱਚ ਬਹੁਤ ਹੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਪਾਰਟੀ ਵਿੱਚ ਇੱਕ ਵਾਰ ਫਿਰ ਗਾਂਧੀ ਪਰਿਵਾਰ ਖ਼ਿਲਾਫ਼ ਬਗਾਵਤ ਸ਼ੁਰੂ ਹੋ ਗਈ ਹੈ। ਇਸ ਸਮੇਂ, ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਏਬੀਪੀ ਨਿਊਜ਼ ਨੂੰ ਕੁਝ ਸੀਨੀਅਰ ਨੇਤਾਵਾਂ ਨੇ ਪਾਰਟੀ ਹਾਈ ਕਮਾਂਡ ਖਿਲਾਫ ਫੈਸਲਾਕੁਨ ਬਗਾਵਤ ਦਾ ਖੁੱਲ੍ਹ ਕੇ ਸੰਕੇਤ ਦਿੱਤਾ।
ਇੱਕ ਦਿਨ ਪਹਿਲਾਂ ਕਪਿਲ ਸਿੱਬਲ ਨੇ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਸੀ ਕਿ ਹੁਣ ਕਾਂਗਰਸ ਲਈ ਸਮੀਖਿਆ ਤੇ ਸਵੈ-ਨਿਰਣੇ ਦਾ ਸਮਾਂ ਲੰਘ ਗਿਆ ਹੈ। ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਇਕ ਹੋਰ ਸੀਨੀਅਰ ਨੇਤਾ ਨੇ ਕਿਹਾ, “ਹੁਣ ਅਸੀਂ ਪਾਰਟੀ ਨੂੰ ਖਤਮ ਹੁੰਦੇ ਹੋਏ ਨਹੀਂ ਦੇਖ ਸਕਦੇ, ਇਸ ਲਈ ਅਸੀਂ ਇਸ ਵਾਰ ਪਿੱਛੇ ਨਹੀਂ ਹਟਾਂਗੇ। ਪਾਰਟੀ ਕਿਸੇ ਇੱਕ ਦੀ ਨਹੀਂ ਹੈ। ਇਕ ਨੇਤਾ ਨੇ ਕਿਹਾ ਕਿ ਮੈਂ ਕਿਸੇ ਅਹੁਦੇ ਦੀ ਲਾਲਸਾ ਵੀ ਨਹੀਂ ਕਰਦਾ, ਮੇਰੀ ਪੋਸਟ ਮੇਰੇ ਤੋਂ ਵਾਪਸ ਲੈ ਲਓ, ਪਰ ਹੁਣ ਪਾਰਟੀ ਇਸ ਤਰ੍ਹਾਂ ਨਹੀਂ ਚੱਲੇਗੀ।”
ਭਾਰੀ ਵਿਸਫੋਟਕ ਸਮੱਗਰੀ ਲੈ ਕੇ ਦਿੱਲੀ ਪਹੁੰਚ ਗਏ ਦੋ ਕਸ਼ਮੀਰੀ, ਵੱਡੇ ਹਮਲੇ ਤੋਂ ਪਹਿਲਾਂ ਹੀ ਖੁੱਲ੍ਹੀ ਪੋਲ

ਇਸ ਦੇ ਨਾਲ ਹੀ, ਕਾਂਗਰਸ ਦੇ ਇੱਕ ਹੋਰ ਮਹੱਤਵਪੂਰਨ ਨੇਤਾ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, “ਜੇ ਤੁਸੀਂ ਪਾਰਟੀ ‘ਚੋਂ ਕੱਢਣਾ ਚਾਹੁੰਦੇ ਹੋ ਤਾਂ ਕੱਢ ਦਿਓ, ਪਰ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ। ਬਿਹਾਰ ਚੋਣਾਂ ਵਿੱਚ ਪਾਰਟੀ ਦੇ ਇੰਨੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵੀ ਕੋਈ ਸਵੈ-ਸਮੀਖਿਆ ਨਹੀਂ ਹੋਈ, ਇਹ ਕਿੰਨਾ ਚਿਰ ਚੱਲੇਗਾ?”

ਭਾਰਤ ਮੁੜ ਸ਼ਰਮਸਾਰ! 6 ਸਾਲਾ ਬੱਚੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, ਔਲਾਦ ਪਾਉਣ ਲਈ ਕਰਨਾ ਸੀ ਜਾਦੂ-ਟੂਣਾ, ਰੇਪ ਕਰਕੇ ਕੱਢੇ ਫੇਫੜੇ

ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅਜਿਹੇ ਲੋਕਾਂ ਵੱਲ ਧਿਆਨ ਨਹੀਂ ਦਿੰਦੀ, ਇਸ ਲਈ ਇਨ੍ਹਾਂ ‘ਤੇ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਸੂਤਰਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਕਪਿਲ ਸਿੱਬਲ ਦੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ‘ਤੇ ਵਿਚਾਰ ਨਹੀਂ ਹੋਇਆ ਹੈ। ਪਰ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਅਹੁ ਅਸ਼ੋਕ ਗਹਿਲੋਤ ਨੇ ਨਿਸ਼ਚਤ ਤੌਰ ‘ਤੇ ਟਵੀਟ ਕਰਕੇ ਸਿੱਬਲ ‘ਤੇ ਨਿਸ਼ਾਨਾ ਸਾਧਿਆ ਹੈ। ਇਕ ਟਵੀਟ ‘ਚ ਗਹਿਲੋਤ ਨੇ ਗਾਂਧੀ ਪਰਿਵਾਰ ਦਾ ਬਚਾਅ ਕਰਨ ਦੇ ਨਾਲ-ਨਾਲ ਕਪਿਲ ਸਿੱਬਲ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ।

Related posts

ਦੋਸ਼ੀ ਪਵਨ ਦੀ ਰਹਿਮ ਅਪੀਲ ਰਾਸ਼ਟਰਪਤੀ ਵਲੋਂ ਖਾਰਜ, ਫਾਂਸੀ ਤੋਂ ਪਹਿਲਾਂ ਦੋਸੀਆਂ ਸਾਰੇ ਵਿਕਲਪ ਖਤਮ

On Punjab

ਸਾਨੂੰ ਹਰਾਉਣ ਲਈ ਪਤਾ ਨਹੀਂ ਕਿੱਥੋਂ -ਕਿੱਥੋਂ ਆਈਆਂ ਨੇ ਪਾਰਟੀਆਂ : ਕੇਜਰੀਵਾਲ

On Punjab

ਚੋਣਾਂ ਤੋਂ ਪਹਿਲਾਂ ਰਾਮ ਰਹੀਮ ਤੇ ਰਾਮਪਾਲ ਨੇ ਸਾਂਭਿਆ ਮੋਰਚਾ, ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ‘ਤੇ ਅੱਖ

On Punjab