PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗੈਕਾਨੂੰਨੀ ਪਰਵਾਸੀਆਂ ਦੀ ਵਾਪਸੀ: ਮੋਦੀ-ਟਰੰਪ ਚੰਗੇ ਦੋਸਤ, ਫੇਰ ਪ੍ਰਧਾਨ ਮੰਤਰੀ ਨੇ ਅਜਿਹਾ ਕਿਉਂ ਹੋਣ ਦਿੱਤਾ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ-ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਤਰੀਕੇ ਲਈ ਸਰਕਾਰ ਦੀ ਆਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ਕਰ ਇਸ ਮੁੱਦੇ ’ਤੇ ਜਵਾਬ ਦੇਣ।

ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਸਰਕਾਰ ਵੱਲੋਂ ਗੈਰ-ਕਾਨੂੰਨੀ ਪਰਵਾਸੀਆਂ ਵਿਰੁੱਧ ਕਾਰਵਾਈ ਦੇ ਹਿੱਸੇ ਵਜੋਂ ਡਿਪੋਰਟ ਕੀਤੇ ਗਏ 104 ਗੈਰ-ਕਾਨੂੰਨੀ ਭਾਰਤੀ ਪਰਵਾਸੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਨੂੰ ਅੰਮ੍ਰਿਤਸਰ ਵਿੱਚ ਉਤਰਿਆ ਸੀ। ਡਿਪੋਰਟੀ ਕੀਤੇ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਯਾਤਰਾ ਦੌਰਾਨ ਉਨ੍ਹਾਂ ਦੇ ਹੱਥਾਂ ਅਤੇ ਲੱਤਾਂ ਨੂੰ ਬੰਨ੍ਹਿਆ ਹੋਇਆ ਸੀ ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਖੋਲ੍ਹਿਆ ਗਿਆ।

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ, “ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਕਿ ਮੋਦੀ ਜੀ ਅਤੇ ਟਰੰਪ ਜੀ ਬਹੁਤ ਚੰਗੇ ਦੋਸਤ ਹਨ। ਮੋਦੀ ਜੀ ਨੇ ਅਜਿਹਾ ਕਿਉਂ ਹੋਣ ਦਿੱਤਾ, ਕੀ ਅਸੀਂ ਉਨ੍ਹਾਂ ਨੂੰ ਲੈਣ ਲਈ ਆਪਣਾ ਜਹਾਜ਼ ਨਹੀਂ ਭੇਜ ਸਕਦੇ ਸੀ।’’ “ਕੀ ਲੋਕਾਂ ਨਾਲ ਅਜਿਹਾ ਸਲੂਕ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਹੱਥਕੜੀਆਂ ਅਤੇ ਜੰਜ਼ੀਰਾਂ ਵਿੱਚ ਵਾਪਸ ਭੇਜਿਆ ਜਾਵੇ।” ਉਨ੍ਹਾਂ ਇਸ ਸਬੰਧੀ ਵਿਦੇਸ਼ ਮੰਤਰੀ ਤੋਂ ਜਵਾਬ ਮੰਗਿਆ।

Related posts

ਯੂਰਪ ਤੇ ਅਮਰੀਕਾ ਦੇ ਬਾਜ਼ਾਰ ‘ਚ ਸੁਸਤੀ ਦਾ ਅਸਰ, ਪੰਜਾਬ ਦੀ ਇੰਡਸਟਰੀ ‘ਚ 30 ਫੀਸਦੀ ਤਕ ਘਟਿਆ ਉਤਪਾਦਨ

On Punjab

Teeth Whitening Tips : ਦੰਦਾਂ ਦਾ ਪੀਲਾਪਣ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਮੋਤੀਆਂ ਵਰਗੀ ਮਿਲੇਗੀ ਚਮਕ

On Punjab

ਬਦਲੇਗਾ ਸਸਕਾਰ ਦਾ ਤਰੀਕਾ, ਮ੍ਰਿਤਕ ਲੋਕਾਂ ਨੂੰ ਰੁੱਖਾਂ ’ਚ ਤਬਦੀਲ ਕਰੇਗੀ ਇਹ ਕੰਪਨੀ, ਜਾਣੋ ਕਿਵੇਂ

On Punjab