PreetNama
tradingਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਦੀ ਵਿਕਾਸ ਦਰ 6.6 ਫ਼ੀਸਦ ਰਹਿਣ ਦਾ ਅੰਦਾਜ਼ਾ

ਭਾਰਤ-ਮਜ਼ਬੂਤ ਖਪਤ ਅਤੇ ਨਿਵੇਸ਼ ਦੇ ਆਧਾਰ ’ਤੇ ਭਾਰਤ ਦੀ ਵਿਕਾਸ ਦਰ 2025 ’ਚ 6.6 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ। ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਪੂੰਜੀਗਤ ਖ਼ਰਚੇ ਦਾ ਆਉਂਦੇ ਸਾਲਾਂ ’ਚ ਕਈ ਗੁਣਾ ਅਸਰ ਪੈਣ ਦੀ ਉਮੀਦ ਹੈ। ‘ਯੂਐੱਨ ਆਲਮੀ ਆਰਥਿਕ ਹਾਲਾਤ ਅਤੇ ਸੰਭਾਵਨਾਵਾਂ 2025’ ਰਿਪੋਰਟ ’ਚ ਦੱਖਣੀ ਏਸ਼ੀਆ ’ਚ ਵਿਕਾਸ ਦਰ 5.7 ਫ਼ੀਸਦ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ ਅਤੇ 2026 ’ਚ ਇਸ ਦੇ 6 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਰਿਪੋਰਟ ਮੁਤਾਬਕ ਭਾਰਤ ਦੀ ਵਧੀਆ ਕਾਰਗੁਜ਼ਾਰੀ ਅਤੇ ਭੂਟਾਨ, ਨੇਪਾਲ ਤੇ ਸ੍ਰੀਲੰਕਾ ਸਮੇਤ ਕੁਝ ਹੋਰ ਅਰਥਚਾਰਿਆਂ ’ਚ ਸੁਧਾਰ ਕਾਰਨ ਵਿਕਾਸ ਦਰ ਵਧਣ ਦੀ ਆਸ ਜਤਾਈ ਗਈ ਹੈ। ਸਾਲ 2024 ’ਚ ਭਾਰਤ ਦੀ ਵਿਕਾਸ ਦਰ 6.8 ਫ਼ੀਸਦ ਰਹੀ ਅਤੇ ਮੌਜੂਦਾ ਵਰ੍ਹੇ ਇਹ 6.6 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਸਾਲ 2026 ’ਚ ਭਾਰਤੀ ਅਰਥਚਾਰਾ ਮੁੜ ਲੀਹਾਂ ’ਤੇ ਹੋਵੇਗਾ ਅਤੇ ਵਿਕਾਸ ਦਰ 6.8 ਫ਼ੀਸਦ ਰਹਿ ਸਕਦੀ ਹੈ।

Related posts

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ PPA ਨੂੰ ਰੱਦ ਕਰਨ ਦੀ ਦਿੱਤੀ ਚੁਣੌਤੀ

On Punjab

ਟਰੰਪ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ’ਤੇ ਇਤਰਾਜ਼

On Punjab

ਅਮਰੀਕਾ ‘ਚ ਬੇਰੁਜ਼ਗਾਰੀ ਦੀ ਮਾਰ, ਲੱਖਾਂ ਲੋਕਾਂ ਦੀਆਂ ਖੁੱਸੀਆਂ ਨੌਕਰੀਆਂ

On Punjab