PreetNama
ਖਾਸ-ਖਬਰਾਂ/Important News

ਫਿਲੀਪੀਨਜ਼ ਵੱਲੋਂ ਕੈਨੇਡਾ ਨੂੰ ਜੰਗ ਦੀ ਧਮਕੀ, ਕੂੜੇ ਦੇ ਢੇਰ ਨੂੰ ਲੈ ਕੇ ਖੜਕੀ  

philippines president rodrigo duterte war of words with canada on garbage
ਮਨੀਲਾ: ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੈਨੇਡਾ ਨੇ ਆਪਣਾ ਗ਼ੈਰ-ਕਾਨੂੰਨੀ ਕੂੜਾ ਵਾਪਸ ਨਹੀਂ ਲਿਆ ਤਾਂ ਉਹ ਕੈਨੇਡਾ ਖ਼ਿਲਾਫ਼ ਯੁੱਧ ਛੇੜ ਦੇਣਗੇ। ਦਰਅਸਲ 2013 ਤੇ 2014 ਵਿੱਚ ਕੈਨੇਡਾ ਨੇ ਰੀਸਾਈਕਲਿੰਗ ਲਈ ਕੂੜੇ ਦੇ ਕੁਝ ਕੰਟੇਨਰ ਫਿਲੀਪੀਨਜ਼ ਭੇਜੇ ਸੀ। ਫਿਲੀਪੀਨਜ਼ ਦਾ ਇਲਜ਼ਾਮ ਹੈ ਕਿ ਕੰਟੇਨਰਾਂ ਵਿੱਚ ਜ਼ਹਿਰੀਲਾ ਕੂੜਾ ਭਰਿਆ ਸੀ। ਇਸ ਲਈ ਉਸ ਨੇ ਕੈਨੇਡਾ ਨੂੰ ਆਪਣਾ ਕੂੜਾ ਵਾਪਸ ਲੈ ਕੇ ਜਾਣ ਲਈ ਕਿਹਾ ਹੈ।

ਦੁਤੇਰਤੇ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇੱਕ ਹਫ਼ਤੇ ਵਿੱਚ ਕੈਨੇਡਾ ਆਪਣਾ ਗੈਰ-ਕਾਨੂੰਨੀ ਕੂੜਾ ਵਾਪਸ ਲੈ ਲਏ, ਨਹੀਂ ਤਾਂ ਕੂੜੇ ਦਾ ਪਹਾੜ ਵਾਪਸ ਕਰ ਦਿੱਤਾ ਜਾਏਗਾ। ਫਿਲੀਪੀਨਜ਼ ਹੁਣ ਆਪਣਾ ਰੁਖ਼ ਨਹੀਂ ਬਦਲੇਗਾ ਚਾਹੇ ਇਸ ਨਾਲ ਦੋਵੇਂ ਦੇਸ਼ ਦੁਸ਼ਮਣ ਕਿਉਂ ਨਾ ਬਣ ਜਾਣ। ਉਨ੍ਹਾਂ ਕਿਹਾ ਕਿ ਜੇ ਕੈਨੇਡਾ ਨਾ ਮੰਨਿਆ ਤਾਂ ਉਹ ਉਸ ਖ਼ਿਲਾਫ਼ ਯੁੱਧ ਦਾ ਐਲਾਨ ਕਰ ਦੇਣਗੇ।

ਹਾਲ ਹੀ ਵਿੱਚ ਫਿਲੀਪੀਨਜ਼ ਦੀ ਇੱਕ ਨਿਊਜ਼ ਵੈਬਸਾਈਟ ‘ਤੇ ਕਿਹਾ ਗਿਆ ਸੀ ਕਿ ਕੈਨੇਡਾ ਨੇ 5 ਸਾਲ ਪਹਿਲਾਂ ਕਰੀਬ 100 ਕੰਟੇਨਰ ਫਿਲੀਪੀਨਜ਼ ਭੇਜੇ ਸੀ। ਇਨ੍ਹਾਂ ਵਿੱਚ ਸਿਰਫ ਪਲਾਸਟਿਕ ਹੋਣ ਦੀ ਗੱਲ ਕਹੀ ਗਈ ਸੀ ਪਰ ਕਸਟਮ ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿੱਚ ਗੰਦੇ ਡਾਈਪਰ ਤੇ ਰਸੋਈ ਦਾ ਸਾਮਾਨ ਵੀ ਮਿਲਿਆ ਸੀ।

ਰੀਸਾਈਕਲਿੰਗ ਦੇ ਮੁੱਦੇ ‘ਤੇ ਫਿਲੀਪੀਨਜ਼ ਤੇ ਕੈਨੇਡਾ ਆਹਮੋ-ਸਾਹਮਣੇ ਹੋਣਾ ਲਗਪਗ ਤੈਅ ਹੈ। ਦਰਅਸਲ ਕੈਨੇਡਾ ਦਾ ਕਹਿਣਾ ਹੈ ਕਿ ਕੂੜਾ ਇੱਕ ਪ੍ਰਾਈਵੇਟ ਕੰਪਨੀ ਨੇ ਭੇਜਿਆ ਸੀ ਤੇ ਨਿੱਜੀ ਖੇਤਰ ‘ਤੇ ਸਰਕਾਰ ਦਾ ਕੋਈ ਅਧਿਕਾਰ ਨਹੀਂ।

Related posts

ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ’ਚ ਤਿੰਨ ਸ਼ਰਧਾਲੂ ਹਲਾਕ, 15 ਜ਼ਖਮੀ

On Punjab

ਜਾਤੀ ਜਨਗਣਨਾ ਨਾ ਕਰਵਾ ਸਕਣਾ ਮੇਰੀ ਗਲਤੀ, ਜਿਸ ਨੁੂੰ ਦਰੁਸਤ ਕਰ ਰਹੇ ਹਾਂ; ਰਾਹੁਲ ਗਾਂਧੀ

On Punjab

ਬੁਮਰਾਹ ਸਾਲ ਦਾ ਸਰਵੋਤਮ ਟੈਸਟ ਕ੍ਰਿਕਟਰ ਬਣਿਆ

On Punjab