69.71 F
New York, US
September 22, 2026
PreetNama
ਸਮਾਜ/Social

ਰੰਗਾਂ ਧੂਮ ਮਚਾਈ

ਰੰਗਾਂ ਧੂਮ ਮਚਾਈ,
ਗੂੜੇ ਸੱਭੇ ਫੱਬਦੇ ਨੇ,
ਫਿਰਾ ਲੱਭਦੀ,
ਮੈ ਕੁੱਝ ਰੰਗਾਂ ਨੂੰ,
ਕਿਥੇ ਰੰਗ ਗੁਆਚੇ
ਲੱਭਦੇ ਨੇ
ਸਾਰੇ ਦਰਦ, ਸਿਕਵੇ,
ਹਾਉਕੇ ਹਾਵੇ ਤੇ ਹੰਝੂ,
ਕੁੱਝ ਰੰਗਾਂ ਵਿੱਚ
ਸਮੇਟ ਲਏ,
ਜਦੋਂ ਵਟਾਉਂਦੇ
ਰੰਗ ਨੇ ਸੱਜਣ,
ਤਾਂ ਹੀ ਤਾਂ ਸੁਪਨੇ
ਦੱਬਦੇ ਨੇ
ਪਾਣੀ ਦੀ ਹੋਲੀ ਛੱਡੋ
ਹੁਣ ਫੁੱਲਾਂ ਦੀ
ਹੋਲੀ ਖੇਡ ਲਓ
ਹੱਥਾਂ ਦੀ ਲਕੀਰ,
ਮੱਥੇ ਦੀ ਤਕਦੀਰ
ਆਪੇ ਹੀ ਸੰਵਾਰ ਲਓ

ਪਰਮਜੀਤ ਕੌਰ ਸਿੱਧੂ

Related posts

ਹਰਿਆਣਾ ਵਿੱਚ ਪੁਲਿਸ ਮੁਲਾਜ਼ਮ ਨੇ 22 ਸਾਲਾ ਕੁੜੀ ਨੂੰ ਦਰੜਿਆ, ਲੜਕੀ ਦੀ ਮੌਕੇ ‘ਤੇ ਮੌਤ

On Punjab

ਬੰਗਲਾਦੇਸ਼ ’ਚ ਹਿੰਦੂ ਨੌਜਵਾਨ ਦਾ ਕਤਲ; ਤੇਲ ਦੇ ਪੈਸੇ ਮੰਗਣ ’ਤੇ ਗੱਡੀ ਹੇਠਾਂ ਕੁਚਲਿਆ !

On Punjab

ਨਸ਼ਿਆਂ ਦੀ ਗ੍ਰਿਫ਼ਤ ‘ਚੋਂ ਨਿਕਲੇ ਪਿੰਡ ਲਖਣਪਾਲ ਦੇ ਵਾਸੀਆਂ ਨੇ ਚਿਹਰਿਆਂ ‘ਤੇ ਖੁਸ਼ੀਆਂ ਲਿਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

On Punjab