17.2 F
New York, US
January 25, 2026
PreetNama
ਸਮਾਜ/Social

ਹਰਿਆਣਾ ਪੁਲਿਸ ਵੱਲੋਂ ਪੰਜਾਬ ‘ਚ ਤਸ਼ੱਦਦ ਫਿਰ ਵੀ ਮਾਨ ਸਰਕਾਰ ਚੁੱਪ ਕਿਉਂ ? ਮਜੀਠੀਆ ਨੇ ਪੁੱਛਿਆ ਸਵਾਲ

ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਸੱਦੇ ਤੋਂ ਬਾਅਦ ਲੰਘੇ ਦੋ ਦਿਨਾਂ ਤੋਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਕਿਸਾਨਾਂ ਨੂੰ ਉੱਥੋਂ ਖਦੇੜਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਕਈ ਪੁਲਿਸ ਦੇ ਲਾਠੀਚਾਰਜ ਵਿੱਚ ਜ਼ਖ਼ਮੀ ਹੋਏ ਹਨ।

ਹਰਿਆਣਾ ਪੁਲਿਸ ਦੀ ਪੰਜਾਬ ਵਿੱਚ ਆ ਕੇ ਕੀਤੀ ਜਾ ਰਹੀ ਕਾਰਵਾਈ ਤੋਂ ਕਿਸਾਨ ਖ਼ਫ਼ਾ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਆਖ਼ਰ ਹਰਿਆਣਾ ਦੀ ਪੁਲਿਸ ਪੰਜਾਬ ਵਿੱਚ ਆ ਕੇ ਕਿਉਂ ਹਮਲੇ ਕਰ ਰਹੀ ਹੈ। ਇਸ ਨੂੰ ਲੈ ਕੇ ਕਿਸਾਨ ਆਗੂਆਂ ਨੇ ਸਿਆਸੀ ਲੀਡਰਾਂ ਨੇ ਵੀ ਸਵਾਲ ਚੁੱਕੇ ਹਨ। ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ , ਗ੍ਰਹਿ ਮੰਤਰੀ ਭਗਵੰਤ ਮਾਨ ਜੀ ਪੰਜਾਬੀ ਜਵਾਬ ਮੰਗ ਰਹੇ ਹਨ।  ਤੁਹਾਡੇ ADGP ਕੋਲ ਵੀ ਕੋਈ ਜਵਾਬ ਨਹੀ ?  ਕਿਵੇਂ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਵੱਲੋਂ ਗੋਲੀਆਂ , ਅਥਰੂ ਗੈਸ ਚਲਾਏ ਗਏ। ਕਈ ਕਿਸਾਨ , ਪੱਤਰਕਾਰ ਵੀਰ ਗੰਭੀਰ ਜ਼ਖਮੀ ਹੋਏ ! ਕਿੳ ਨਹੀ ਕਾਰਵਾਈ ਕੀਤੀ ਜਾ ਰਹੀ ?  ਇਹ ਲੂੰਬੜ ਚਾਲਾਂ ਸਭ ਪੰਜਾਬੀ ਜਾਣ ਚੁੱਕੇ ਹਨ ਜੋ ਤੁਸੀਂ ਕੇਂਦਰ ਸਰਕਾਰ , ਹਰਿਆਣਾ ਸਰਕਾਰ ਨਾਲ ਮਿਲ ਕੇ ਕਰ ਰਹੇ ਹੋ। ਭਗਵੰਤ ਮਾਨ ਥੋੜੀ ਤਾਂ ਸ਼ਰਮ ਕਰੋ।

Related posts

Brampton Election Result : ਬਰੈਂਪਟਨ ਚੋਣਾਂ ‘ਚ ਨਵੇਂ ਚਿਹਰਿਆਂ ਨੇ ਮਾਰੀ ਬਾਜ਼ੀ,ਨਵਜੀਤ ਬਰਾੜ, ਗੁਰਪ੍ਰਤਾਪ ਤੂਰ, ਹਰਕੀਰਤ ਸਿੰਘ, ਸੱਤਪਾਲ ਸਿੰਘ ਜੌਹਲ ਜੇਤੂ

On Punjab

ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿਚ ਬੰਬ ਦੀ ਧਮਕੀ

On Punjab

ਸੜਕ ਹਾਦਸੇ ‘ਚ ਜਥੇਦਾਰ ਤੋਤਾ ਸਿੰਘ ਦੇ ਪੀਏ ਤੇ ਉਸ ਦੀ ਮਾਂ ਦੀ ਮੌਤ, ਪਤਨੀ ਤੇ ਬੇਟੀ ਸਣੇ ਚਾਰ ਜ਼ਖ਼ਮੀ

On Punjab