PreetNama
ਸਮਾਜ/Social

ਉਬਲਦੀਆਂ ਦੇਗਾਂ

ਉਬਲਦੀਆਂ ਦੇਗਾਂ ਦੀ ਪ੍ਰਵਾਹ ਨਾ ਕਰਨਾ
ਕੂਲੇ ਅੰਗਾਂ ਨੂੰ ਸਾੜਨਾ
ਖੋਪਰੀਆਂ ਲਹਾਉਣਾ
ਕੋਈ ਅਫ਼ਵਾਹ ਨਹੀਂ
ਸਗੋਂ ਸੱਚ ਨੂੰ ਸਾਹਮਣੇ ਲਿਆਉਣਾ ਹੈ
ਝੂਠ ਨੂੰ ਨੰਗਿਆਂ ਕਰਨਾ ਹੈ।

ਮਾਂ ਦੀ ਝੋਲੀਓਂ ਚੁੱਕ
ਅਸਮਾਨ ਵੱਲ ਉਲਾਰਿਆ ਗਿਆ ਬੱਚਾ
ਨੇਜ਼ਿਆਂ ਵਿੱਚ ਪਰੋਇਆ ਗਿਆ
ਧਰਤੀ ‘ਤੇ ਆਏ ਤਾਂ ਸਿਰਫ…
ਮਾਸ ਦੇ ਲੋਥੜੇ
ਰੱਤ ਦੀਆਂ ਧਾਰਾਂ
ਇਹ ਕੋਈ ਖੇਲ੍ਹ ਨਹੀਂ
ਸਗੋਂ ਕਰੂਰ ਯਥਾਰਥ ਨਾਲ
ਦਸਤ-ਪੰਜਾ ਲੈਣਾ ਹੈ।

ਵਿਲਕਦੀ ਭੁੱਖ ਨੂੰ ਖ਼ਰਮਸਤੀਆਂ ਕਰਨਾ
ਗਰਮ ਸੀਖਾਂ ਨਾਲ
ਅੱਖਾਂ ਅੰਨ੍ਹੀਆਂ ਕਰਵਾਉਣਾ
ਬੰਦ-ਬੰਦ ਕਟਵਾ ਲੈਣਾ
ਆਰਿਆਂ ਨਾਲ ਚੀਰੇ ਜਾਣਾ
ਕੋਈ ਚਾਅ ਨਹੀਂ
ਸਗੋਂ ਜ਼ਿੰਦਗੀ ਦਾ ਸਵਾਲ ਹੈ।

ਮੋਏ-ਮੁੱਕਰੇ ਸੱਜਣਾਂ ਨੂੰ
ਰੋਣ ਵਾਲਿਓ…
ਮੋਹ ਦੀ ਜਾਂਚ ਸਿੱਖਣੀ ਹੈ
ਤਾਂ …ਖ਼ੂਨ ਨਾਲ ਲਿਖੇ
ਇਸ ਇਤਿਹਾਸ ਤੋਂ ਸਿੱਖੋ।
( ਸੰਧੂ ਗਗਨ )
+917589431402

Related posts

ਦੇਸ਼ ’ਚ ਏਕਤਾ ਤੇ ਵੰਨ-ਸੁਵੰਨਤਾ ਕਾਇਮ ਰੱਖਣੀ ਜ਼ਰੂਰੀ: ਐੱਨਐੱਨ ਵੋਹਰਾ

On Punjab

ਸਰਕਾਰ FASTag ਆਧਾਰਤ ਸਾਲਾਨਾ ਪਾਸ ਲਿਆਵੇਗੀ, ਇਹ ਹੋਵੇਗੀ ਕੀਮਤ

On Punjab

ਮੰਗਲ ਮਿਸ਼ਨ ਲਈ ਚੀਨ ਨੇ ਬਣਾਇਆ ਸੂਖਮ ਨਿਗਰਾਨੀ ਹੈਲੀਕਾਪਟਰ

On Punjab