PreetNama
ਖਾਸ-ਖਬਰਾਂ/Important News

ਮੰਦਭਾਗੀ ਖ਼ਬਰ ! ਅਮਰੀਕਾ ‘ਚ ਹੋਏ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੰਧੜ ਦੇ ਮਨਦੀਪ ਸਿੰਘ (29) ਦੀ ਅਮਰੀਕਾ ਦੇ ਓਕਲਾਹੋਮਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜੋ ਕਿ ਕਰੀਬ ਦੋ ਸਾਲ ਪਹਿਲਾ ਅਮਰੀਕਾ ਗਿਆ ਸੀ। ਜਾਣਕਾਰੀ ਮੁਤਾਬਕ ਮਨਦੀਪ ਉੱਥੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਇਹ ਹਾਦਸਾ ਧੁੰਦ ਹੋਣ ਕਾਰ ਵਾਪਰਿਆ ਹੈ। ਮਨਦੀਪ 2015 ਵਿੱਚ ਚਿੱਲੀ ਗਿਆ ਸੀ ਜਿਸ ਤੋਂ ਬਾਅਦ 2021 ਵਿੱਚ ਅਮਰੀਕਾ ਗਿਆ ਸੀ ਜਿੱਥੇ ਉਹ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਸੀ।

ਮੌਤ ਤੋਂ ਬਾਅਦ ਇਲਾਕੇ ਵਿੱਚ ਫੈਲ ਗਈ ਸੋਗ ਦੀ ਲਹਿਰ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ੍ਹ ਦੇ ਕਿਸਾਨ ਆਗੂ ਪ੍ਰਗਟ ਸਿੰਘ ਸਰਾਂ ਦੇ ਨੌਜਵਾਨ ਬੇਟੇ ਮਨਦੀਪ ਸਿੰਘ ਮਨੀ ਦੀ ਅਮਰੀਕਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਹੋਈ ਮੌਤ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਪਰਿਵਾਰ ਤੇ ਪਿੰਡ ਵਾਲਿਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਲਾਸ਼ ਵਾਪਸ ਲਿਆਉਣ ਦੀ ਮੰਗ ਕੀਤੀ ਹੈ।

ਟਰਾਲੇ ਦੀ ਟੱਕਰ ਹੋਣ ਕਰਕੇ ਮੌਕੇ ਉੱਤੇ ਹੀ ਹੋਈ ਮੌਤ

ਪਰਿਵਾਰ ਅਨੁਸਾਰ ਮਨਦੀਪ ਸਿੰਘ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਵਿਖੇ ਰਹਿ ਰਿਹਾ ਸੀ ਤੇ ਵੱਡਾ ਟਰਾਲਾ ਚਲਾਉਦਾ ਸੀ । ਪਰਿਵਾਰ ਨੇ ਦੱਸਿਆ ਕਿ ਹਾਦਸਾ 26 ਨਵੰਬਰ ਨੂੰ ਉਦੋਂ ਵਾਪਰਿਆ ਜਦੋਂ ਮਨਦੀਪ ਸਿੰਘ ਟਰਾਲਾ ਚਲਾ ਰਿਹਾ ਸੀ ਤੇ ਇੱਕ ਹੋਰ ਟਰਾਲਾ ਪਿੱਛੋਂ ਆ ਕੇ ਵੱਜਿਆ ਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ ।

ਆਖ਼ਰੀ ਵਾਰ 2018 ਵਿੱਚ ਆਇਆ ਸੀ ਪੰਜਾਬ

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਲਗਭਗ 7 ਸਾਲ ਪਹਿਲਾਂ ਚਿੱਲੀ ਗਿਆ ਸੀ ਤੇ ਉੱਥੋਂ ਅਮਰੀਕਾ ਚਲਾ ਗਿਆ ਸੀ । ਸਾਲ 2018 ਵਿੱਚ ਇਕ ਵਾਰ ਉਹ ਕੁੱਝ ਦਿਨਾਂ ਲਈ ਪੰਜਾਬ ਆਇਆ ਸੀ । ਅਜੇ ਤੱਕ ਮਨਦੀਪ ਸਿੰਘ ਮਨੀ ਦਾ ਵਿਆਹ ਨਹੀਂ ਹੋਇਆ ਸੀ । ਉਕਤ ਪਰਿਵਾਰ ਮਿਹਨਤ ਕਰਨ ਵਾਲਾ ਕਿਸਾਨ ਪਰਿਵਾਰ ਹੈ ਤੇ ਕਿਸਾਨ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ ।

ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਮਨਦੀਪ ਸਿੰਘ ਮਨੀ ਦੀ ਲਾਸ਼ ਅਮਰੀਕਾ ਤੋਂ ਭਾਰਤ ਲਿਆਉਣ ਲਈ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਪਿੰਡ ਵਿੱਚ ਉਸਦਾ ਅੰਤਿਮ ਸਸਕਾਰ ਕੀਤਾ ਜਾਵੇ।

Related posts

PaK ਨੂੰ ਲੈ ਕੇ ਇਮਰਾਨ ਸਰਕਾਰ ਦੀ ਨਵੀਂ ਨੀਤੀ, ਗੁਲਾਮ ਕਸ਼ਮੀਰ ਨੂੰ ਪਾਕਿਸਤਾਨ ‘ਚ ਸ਼ਾਮਿਲ ਕਰਨ ਦੀਆਂ ਰਿਪੋਰਟਾਂ ਕੀਤੀਆਂ ਖ਼ਾਰਜ਼

On Punjab

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

On Punjab

ਹਾਈਕੋਰਟ ਵੱਲੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਮੁਲਤਵੀ

On Punjab