PreetNama
ਖਬਰਾਂ/News

ਤਿੰਨ ਸਾਲ ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਜੇਤੂਆਂ ਦਾ ਐਲਾਨ, ਜੇਤੂ ਸਾਹਿਤਕਾਰਾਂ ਦਾ 30 ਨਵੰਬਰ ਨੂੰ ਹੋਵੇਗਾ ਸਨਮਾਨ

ਹਰ ਸਾਲ ਪੰਜਾਬੀ, ਹਿੰਦੀ ਅਤੇ ਉਰਦੂ ਦੀਆਂ ਪੁਸਤਕਾਂ ਨੂੰ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਤਕਸੀਮ ਕੀਤੇ ਜਾਂਦੇ ਹਨ। ਇਕ ਜਨਵਰੀ ਤੋਂ 30 ਅਪ੍ਰੈਲ ਤੱਕ ਪਿਛਲੇ ਸਾਲ ਦੌਰਾਨ ਛਪੀਆਂ ਪੁਸਤਕਾਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਨ ਉਪਰੰਤ ਇਨ੍ਹਾਂ ਦੇ ਨਤੀਜੇ ਐਲਾਨੇ ਜਾਂਦੇ ਹਨ। ਇਸ ਪੁਰਸਕਾਰ ’ਚ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇ ਨਾਲ-ਨਾਲ ਇਕ ਪਲੇਕ ਅਤੇ ਸ਼ਾਲ ਭੇਂਟ ਕੀਤੀ ਜਾਂਦੀ ਹੈ।

ਇਹ ਜਾਣਕਾਰੀ ਦਿੰਦਿਆਂ ਭਾਸ਼ਾ ਵਿਭਾਗ ਵਧੀਕ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਦੱਸਿਆ ਕਿ ਇਸ ਸਾਲ ਪੰਜਾਬੀ ਮਾਹ ਦੌਰਾਨ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਮੁਕਾਬਲਿਆਂ ਦੇ ਪੰਜਾਬੀ ਦੇ ਸਾਲ 2021, ਹਿੰਦੀ ਦੇ 2021 ਤੇ 2022 ਅਤੇ ਉਰਦੂ ਦੇ ਸਾਲ 2023 ਦੇ ਜੇਤੂਆਂ ਨੂੰ 30 ਨਵੰਬਰ ਨੂੰ ਪੰਜਾਬੀ ਮਾਹ ਦੇ ਵਿਦਾਇਗੀ ਸਮਾਗਮ ਦੌਰਾਨ ਭਾਸ਼ਾ ਭਵਨ, ਪਟਿਆਲਾ ਵਿਖੇ ਦਿੱਤੇ ਜਾਣਗੇ।

ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਪੰਜਾਬੀ- ਸਾਲ 2021

ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਵਰਤਮਾਨ ’ਤੇ ਪਿਆ ਪੇਪਰਵੇਟ ਸਤਨਾਮ ਸਿੰਘ (ਵਾਹਿਦ), ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ) ਵਲਾਇਤੋਂ ਨਿਕ-ਸੁਕ ਰਣਜੀਤ ਧੀਰ, ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਟੀਕਾਕਾਰੀ/ਕੋਸ਼ਕਾਰੀ) ਲਿਖਤੁਮ ਭਗਤ ਸਿੰਘ, ਸ਼ਹੀਦ-ਏ-ਆਜਮ ਦੀ ਜੀਵਨ ਕਹਾਣੀ, ਚਿੱਠੀਆਂ ਦੀ ਜ਼ੁਬਾਨੀ ਸਰਬਜੀਤ ਸਿੰਘ ਵਿਰਕ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ) ਸੀਸ ਕੇਵਲ ਧਾਲੀਵਾਲ, ਪਿ੍ਰੰ. ਤੇਜਾ ਸਿੰਘ ਪੁਰਸਕਾਰ (ਸੰਪਾਦਨ), ਗਾਂਧਾ ਸਿੰਘ ਕੱਚਰਭੰਨ ਗੀਤ ਗਾਉਂਦਾ ਫਾਂਸੀ ਚੜਿ੍ਹਆ ਗ਼ਦਰ ਲਹਿਰ ਦਾ ਨਿਡਰ ਯੋਧਾ ਰਾਕੇਸ਼ ਕੁਮਾਰ, ਐੱਮਐੱਸ ਰੰਧਾਵਾ ਪੁਰਸਕਾਰ (ਗਿਆਨ ਸਾਹਿਤ), ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ : ਪਰਮਵੀਰ ਸਿੰਘ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਪੰਜਾਬੀ ਗੀਤ ਸ਼ਾਸਤਰ : ਡਾ. ਕਮਲਜੀਤ ਸਿੰਘ ਟਿੱਬਾ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਸ਼ੇਰ ਸ਼ਾਹ ਸੂਰੀ : ਗੁਰਮੀਤ ਕੜਿਆਲਵੀ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ ‘ਹਾਂ ਮੈਂ ਔਰਤ ਹਾਂ’: ਸੁਖਵਿੰਦਰ।

ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਹਿੰਦੀ-ਸਾਲ 2021

ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ‘ਰੰਗੋਂ ਮੇਂ ਰੰਗ… ਪੇ੍ਰਮ ਰੰਗ’ : ਮੋਹਨ ਸਪਰਾ, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ‘ਸਪਨੇ ਜਾਗ ਰਹੇ ਹੈਂ’: ਡਾ. ਗੀਤਾ ਡੋਗਰਾ, ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ) ‘ਥੇਮਸ ਤਰਲ ਇਤਿਹਾਸ ਹੈ’ : ਰਾਜਵੰਤੀ ਮਾਨ, ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ) ‘ਜੀਓ ਔਰ ਜੀਨੇ ਦੋ’ ਸੁਧਾ ਜੈਨ ‘ਸੁਦੀਪ,

ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਹਿੰਦੀ-ਸਾਲ 2022

ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ) ‘ਸੂਰਜਮੁਖੀ ਸਾ ਖਿਲਤਾ ਹੈ ਜੋ’: ਰਾਕੇਸ਼ ਪੇ੍ਰਮ, ਸੁਦਰਸ਼ਨ ਪੁਰਸਕਾਰ (ਨਾਵਲ/ਕਹਾਣੀ) ‘ਮੋਹ ਕੇ ਧਾਗੇ’ : ਵੀਣਾ ਵਿਜ ‘ਉਦਿਤ’, ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ) ‘ਅਮੀਰ ਖੁਸਰੇ’: ਰਾਜੇਂਦਰ ਟੋਕੀ, ਬਾਲ ਸਾਹਿਤ ਪੁਰਸਕਾਰ ‘ਪਾਪਾ ਕਾ ਏ.ਟੀ.ਐਮ’:ਪਿ੍ਰੰਸੀਪਲ ਵਿਜੈ ਕੁਮਾਰ।

ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਉਰਦੂ ਸਾਲ-2023

ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ ਕਹਾਣੀ/ ਡਰਾਮਾ/ ਇਕਾਂਗੀ)-2023 ਸ਼ਰਾਰੇ (ਅਫਸਾਨਚੇ) : ਮੁਹੰਮਦ ਉਮਰ ਫਾਰੂਕ, ਸਾਹਿਰ ਲੁਧਿਆਣਵੀ ਪੁਰਸਕਾਰ ‘ਰਖ਼ਤ-ਏ-ਸਫ਼ਰ’ (ਸ਼ਿਅਰੀ ਮਜਮੂਆ): ਡਾ. ਮੁਹੰਮਦ ਅਯੂਬ ਖਾਨ, ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ) ਤਕਸੀਮ-ਏ-ਵਤਨ ਕੇ ਬਾਅਦ ਪੰਜਾਬ ਕੇ ਨਾਮਵਰ ਉਰਦੂ ਸ਼ੋਅਰਾ (ਹਯਾਤ ਓ ਖਿਦਮਾਤ) ਡਾ. ਮੁਹੰਮਦ ਜਮੀਲ।

Related posts

ਸਿਟੀ ਬਿਊਟੀਫੁੱਲ ’ਚ ਸੀਤ ਲਹਿਰ ਨੇ ਕੰਬਣੀ ਛੇੜੀ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

Republic Day 2024 : ਪਰੇਡ ਤੋਂ ਪੰਜਾਬ ਦੀ ਝਾਕੀ ਹਟੀ ਤਾਂ CM ਮਾਨ ਨੇ ਲਿਆ ਵੱਡਾ ਫੈਸਲਾ, ਸੂਬਾ ਸਰਕਾਰ ਨੇ 9 ਝਾਕੀਆਂ ਕੀਤੀਆਂ ਤਿਆਰ

On Punjab