PreetNama
ਸਮਾਜ/Social

ਗੀਤ ਹੀਰ

ਗੀਤ ਹੀਰ
ਭੁੱਲ ਗਏ ਆ ਵਿਰਸਾ ਆਪਣਾ
ਗਾਉਦੇ ਨੇ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਵੇਖ ਕੇ ਹੀਰ ਸਲੇਟੀ
ਦੱਸਦੇ ਆ ਧੀ ਬਿਗਾਨੀ ।
ਆਪਣੇ ਤੇ ਜਦ ਬਣਦੀ ਆ
ਫਿਰ ਕੀ ਆ ਦੱਸ ਪਰੇਸ਼ਾਨੀ ।
ਭੁੱਲੇ ਗਏ ਆ ਖੰਡਾ ਬਾਟਾ
ਪਰ ਨਾਂ ਮਿਰਜੇ ਦੇ ਤੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਸਾਰੇ ਆ ਮਿਰਜੇ ਰਾਂਝੇ
ਦਿਸਦਾ ਨਾ ਭਗਤ ਸਰਾਭਾ ।
ਇਸ਼ਕ ਦੇ ਪੱਟੇ ਸਾਰੇ
ਬੱਚਾ ਤੇ ਕੀ ਆ ਬਾਬਾ ।
ਭੁੱਲ ਗਏ ਆ ਖੋਪੜ ਲੱਥੇ
ਪਰ ਨਾਂ ਪੱਟ ਦਿਆਂ ਚੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਪੁਰਜਾ ਤੇ ਕਹਿਣ ਪਟੋਲਾ
ਵਾਲਿਉ ਸੁਣ ਲਉ ਆੜੀ।
ਥੌਡੀ ਵੀ ਓਸੇ ਰਸਤੇ
ਜਾਣੀ ਧੀ ਭੈਣ ਪਿਆਰੀ।
ਰੱਬੀਆ ਕਹੇ ਚੇਤੇ ਰੱਖਿਓ
ਲੱਭਦੇ ਜੋ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ
ਦੁੱਖ ਕਾਹਦਾ ਵੀਰਾਂ ਨੂੰ ।

ਸੁਣਿਓ ਮੈ ਸੱਚ ਸੁਣਾਵਾਂ

(ਹਰਵਿੰਦਰ ਸਿੰਘ ਰੱਬੀਆ 9464479469)

Related posts

ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਦਲੇ ਮੰਗਿਆ ਅਜਮੇਰ ਸ਼ਰੀਫ ਦਾ ਲਾਂਘਾ

On Punjab

ਕੈਨੇਡਾ ’ਚ ਪੀਐੱਮ ਜਸਟਿਨ ਟਰੂਡੋ ਦੀ ਪਾਰਟੀ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ, ਇਸ ਵਾਰ ਬਹੁਮਤ ਤੋਂ ਰਹੀ ਦੂਰੀ

On Punjab

WhatsApp ਗਰੁੱਪ ‘ਚ ਮੈਂਬਰ ਨੇ ਇਤਰਾਜ਼ਯੋਗ ਪੋਸਟ ਪਾਈ ਤਾਂ ਐਡਮਿਨ ਜ਼ਿੰਮੇਵਾਰ ਨਹੀਂ : ਹਾਈ ਕੋਰਟ

On Punjab