PreetNama
ਖਬਰਾਂ/News

ਸੜਕ ਹਾਦਸੇ ‘ਚ ਦੋ ਦੀ ਮੌਤ

ਹੁਸ਼ਿਆਪੁਰ; ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਨੇੜੇ ਟੈਂਕਰ ਤੇ ਟਾਟਾ 407 ਗੱਡੀ ਦੀ ਭਿਆਨਕ ਟੱਕਰ ਹੋ ਗਈ ਜਿਸ ‘ਚ ਸਵਾਰ 2 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 12 ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਮੁਤਾਬਕ ਪਿੰਡ ਸੋਲੀ ਦੇ ਕੁਝ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਲੁਧਿਆਣਾ ਵਿਆਹ ਤੋਂ ਵਾਪਸ ਆ ਰਹੇ ਸੀ ਜਦੋ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

ਗੜ੍ਹਸ਼ੰਕਰ ਤਹਿਸੀਲ ਕੰਪਲੈਕਸ ਕੋਲ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਨੇ ਟਾਟਾ 407 ਗੱਡੀ ਨੂੰ ਟੱਕਰ ਮਾਰ ਦਿੱਤੀ। ਗੱਡੀ ‘ਚ ਕੁੱਲ 14 ਲੋਕ ਸਵਾਰ ਸੀ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕੀਤਾ ਗਿਆ।

ਹਸਪਤਾਲ ‘ਚ ਦਾਖਲ ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਪੁਲਿਸ ਨੇ ਵੀ ਟੈਂਕਰ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

PGI ‘ਚ ਹਰੇਕ ਮਰੀਜ਼ ਦਾ ਰਿਕਾਰਡ ਹੋਵੇਗਾ ਆਨਲਾਈਨ, ਜਾਣੋਂ ਕਿੰਦਾ

Pritpal Kaur

ਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਵੀ ਕਰ ਦਿੱਤਾ ਉਮੀਦਵਾਰ ਦਾ ਐਲਾਨ

On Punjab

ਰੂਸ-ਯੂਕਰੇਨ ਯੁੱਧ: ਰੂਸ ਵੱਲੋਂ ਬੇਲਗੋਰੋਡ ਦੇ ਨਿਵਾਸੀਆਂ ਨੂੰ ਘਰ ਛੱਡਣ ਦੀ ਅਪੀਲ

On Punjab