63.72 F
New York, US
May 17, 2024
PreetNama
ਖਬਰਾਂ/News

ਮੋਦੀ ਦੇ ਕਾਲੇ ਕਾਨੂੰਨ ਸੀਏਏ, ਐੱਨ ਆਰ ਸੀ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ: ਕਾਮਰੇਡ ਸ਼ੇਖੋ

ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਰਾਸ਼ਟਰ ਵਿਰੋਧੀ ਫਿਰਕੂ ਫਾਸੀਵਾਦੀ ਨੀਤੀਆਂ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ, ਨਸ਼ਾ ਮਾਫੀਆ, ਰੇਤ ਮੁਆਫੀਆ ਦੀ ਪੁਸ਼ਤ ਪਨਾਹੀ ਕਰਨ ਵਿਰੁੱਧ ਪੰਜਾਬ ਸੂਬਾ ਕਮੇਟੀ ਸੀਪੀਆਈ (ਐਮ) ਦੇ ਸੱਦੇ ‘ਤੇ ਅੱਜ ਡੀਸੀ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਧਰਨਾ ਮਾਰਿਆ ਗਿਆ। ਧਰਨੇ ਦੀ ਅਗਵਾਈ ਕਾਮਰੇਡ ਹੰਸਾ ਸਿੰਘ ਜ਼ਿਲ੍ਹਾ ਸੈਕਟਰੀ ਅਤੇ ਕਾ. ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰੇਤ ਮੈਂਬਰ ਸੀਪੀਆਈਐੱਮ ਨੇ ਕੀਤੀ। ਧਰਨੇ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਸੂਬਾ ਸਰਕਾਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿਚ ਕਾਲੇ ਕਾਨੂੰਨ ਲਿਆ ਕੇ ਫਿਰਕਾਪ੍ਰਸਤੀ ਫੈਲਾ ਰਹੀ ਜਿਸ ਨੂੰ ਕਦਾ ਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਸ਼ ਦੇ ਲੋਕ ਦੇਸ਼ ਨੂੰ 1947 ਨਹੀਂ ਬਨਣ ਦੇਣਗੇ। ਮੰਗਾਂ ਬਾਰੇ ਗੱਲ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ 2014 ਦੀਆਂ ਚੋਣਾਂ ਤੋਂ ਪਹਿਲਾ ਹਰ ਸਾਲ 2 ਕਰੋੜ ਨੌਕਰੀਆਂ ਦੇਣ, ਕਾਲਾ ਧੰਨ ਵਾਪਿਸ ਲਿਆਉਣ, ਲੋਕਾਂ ਲਈ ਅੱਛੇ ਦਿਨ ਲਿਆਉਣ ਦੇ ਵਾਅਦੇ ਕੀਤੇ ਸਨ, ਪਰ 6 ਸਾਲ ਬੀਤਣ ਤੇ 12 ਕਰੋੜ ਨੌਕਰੀਆਂ ਤਾਂ ਕੀ ਦੇਣੀਆਂ ਸਨ, ਲੋਕਾਂ ਤੋਂ ਨੌਕਰੀਆਂ ਖੋਹਣ ਦਾ ਕੰਮ ਕਰ ਰਹੀ ਹੈ। ਦੇਸ਼ ਦੇ ਬਹੁਤ ਹੀ ਕਮਾਉ ਅਦਾਰੇ ਰੇਲਵੇ, ਏਅਰ ਇੰਡੀਆ, ਬੀਐੱਸਐੱਨਐੱਲ ਅਤੇ ਪੈਟਰੋ ਕੈਮੀਕਲ ਆਦਿ ਨੂੰ ਕੋਡੀਆ ਦੇ ਭਾਅ ਕਾਰਪੋਰੇਟ ਅਦਾਰਿਆਂ ਨੂੰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਮਸਲੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਪਾਣੀਆਂ ਦੀ ਵੰਡ ਰਾਇਪੇਰੀਅਨ ਆਧਾਰੇ ਤੇ ਕੀਤੀ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਖੁੰਗਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਘਰ ਘਰ ਰੁਜ਼ਗਾਰ ਦੇਣ, ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕਰਨ, ਬੁਢਾਪਾ ਵਿਧਵਾ ਪੈਨਸ਼ਨ ਦੋ ਹਜ਼ਾਰ ਰੁਪਏ ਦੇਣ ਤੋਂ ਮੁਕਰ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਅਬਾਦਕਾਰਾਂ ਦੀਆਂ ਨਿਕਾਸੀ ਜ਼ਮੀਨਾਂ ਦੀ ਰੱਦ ਕੀਤੀ ਮਾਲਕੀ ਬਹਾਲ ਕੀਤੀ ਜਾਵੇ, ਬਾਰਡਰ ਏਰੀਏ ਵਿਚ ਤਾਰ ਤੋਂ ਪਾਰ ਜ਼ਮੀਨਾਂ ਦਾ ਮਿਲਦਾ ਮੁਆਵਜ਼ਾ 2016, 17, 18, 19 ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਵਿੱਦਿਆ ਅਤੇ ਸਿਹਤ ਸਹੂਲਤਾਂ ਵਿਚ ਸੁਧਾਰ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਬੱਗਾ ਸਿੰਘ ਪ੍ਰਧਾਨ ਨੇ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਅਤੇ ਸਾਲ ਵਿਚ 200 ਦਿਨ ਕੰਮ ਦਿੱਤਾ ਜਾਵੇ, ਬੁਢਾਪਾ, ਵਿਧਵਾ ਪੈਨਸ਼ਨ 6000 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ ਅਤੇ ਬੇਘਰਿਆਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਨਾਉਣ ਲਈ 3 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ, ਪਾਲ ਸਿੰਘ, ਮਹਿੰਦਰ ਸਿੰਘ, ਗੁਲਜ਼ਾਰ ਸਿੰਘ, ਭਾਗ ਸਿੰਘ, ਹਰਦੀਪ ਸਿੰਘ ਸਰਪੰਚ, ਬਲਵਿੰਦਰ ਸਿੰਘ, ਮੇਹਰ ਸਿੰਘ ਸਰਪੰਚ, ਸਮੁੰਦਰ ਸਿੰਘ ਆਦਿ ਹਾਜ਼ਰ ਸਨ।

Related posts

ਪਾਕਿਸਤਾਨ ਦਾ ਚਿਹਰਾ ਫਿਰ ਹੋਇਆ ਬੇਨਕਾਬ, ਹਿੰਦੂ ਕੁੜੀਆਂ ਨੂੰ ਫਰਜ਼ੀ ਕਾਗਜ਼ਾਤ ’ਚ ਬਣਾਇਆ ਜਾ ਰਿਹਾ ਮੁਸਲਿਮ

On Punjab

ਪੰਜਾਬ ਰਾਜ ਭਵਨ ਦੇ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਜਾਰੀ ਕਰ ਕੇ ਕੇਅਰਟੇਕਰ, ਕੰਟਰੋਲਰ ਨੂੰ ਠਹਿਰਾਇਆ ਜ਼ਿੰਮੇਵਾਰ

On Punjab

ਪੀ.ਅੈਸ.ਯੂ. ਵੱਲੋਂ ਐਨਆਰਸੀ/ਅੈਨ.ਪੀ.ਆਰ ਅਤੇ ਸੀਏਏ ਦੇ ਖਿਲਾਫ ਪ੍ਰਦਰਸ਼ਨ 17 ਨੂੰ

Pritpal Kaur