PreetNama
ਖਾਸ-ਖਬਰਾਂ/Important News

ਪੰਜਾਬ ਪੁਲਿਸ ਸਵੈਟ ਟੀਮ ਦੇ ਸਿਪਾਹੀ ਨੇ ਲੇਡੀ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ ਕੀਤੀ ਖੁਦਕੁਸ਼ੀ

ਫਿਰੋਜ਼ਪੁਰ ਛਾਉਣੀ ਦੇ ਸਾਰਾਗੜ੍ਹੀ ਚੌਂਕ ਵਿਚ ਬੀਤੀ ਦੇਰ ਰਾਤ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਤੇ ਸਵੈਟ ਟੀਮ ਦੇ ਇਕ ਸਿਪਾਹੀ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਮਿਲਣ ਨਾਲ ਚੁਫੇਰੇ ਸਨਸਨੀ ਫੈਲ ਗਈ। ਭਾਵੇਂ ਕਿ ਇਸ ਮੰਦਭਾਗੀ ਘਟਨਾ ਦੀ ਪਿਛਲੀ ਅਸਲ ਹਕੀਕਤ ਦਾ ਅਜੇ ਪਤਾ ਨਹੀਂ ਲੱਗ ਰਿਹਾ ਹੈ,ਪਰ ਵਿਭਾਗੀ ਕਿਆਸ ਅਰਾਈਆਂ ਅਨੁਸਾਰ ਪੰਜਾਬ ਪੁਲਿਸ ਸਵੈਟ ਟੀਮ ਦੇ ਇਕ ਸਿਪਾਹੀ ਵੱਲੋਂ ਲੇਡੀ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਕੇ ਫਿਰ ਆਪ ਖ਼ੁਦਕੁਸ਼ੀ ਕਰ ਲਏ ਜਾਣ ਦੀ ਚਰਚਾ ਹੈ।

ਮ੍ਰਿਤਕਾਂ ਦੀ ਪਛਾਣ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਤਾਇਨਾਤ ਅਮਨਦੀਪ ਕੌਰ ਅਤੇ ਸਵੈਟ ਟੀਮ ਦੇ ਸਿਪਾਹੀ ਗੁਰਸੇਵਕ ਸਿੰਘ ਵਜੋਂ ਹੋਈ ਹੈ।

ਇਸ ਵਾਰਦਾਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁੱਛੇ ਜਾਣ ‘ਤੇ ਪੁਲਿਸ ਵੱਲੋਂ ਕੁਝ ਵੀ ਬੋਲਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Related posts

ਰਾਸ਼ਟਰਪਤੀ ਬਾਇਡਨ ਨੇ ਕੀਤੀ ਭਾਰਤੀ ਮੀਡੀਆ ਦੀ ਸਿਫ਼ਤ ਤਾਂ ਗੁੱਸੇ ਹੋਏ ਅਮਰੀਕੀ ਰਿਪੋਰਟਰ, ਬਚਾਅ ਕਰਨ ਆਇਆ ਵ੍ਹਾਈਟ ਹਾਊਸ

On Punjab

ਹਾਰ ਮੰਨ ਚੁੱਕੀ ਕਾਂਗਰਸ ਬਲੀ ਦੇ ਬੱਕਰੇ ਅਤੇ ਬਹਾਨੇ ਲੱਭਣ ਲੱਗੀ : ਬਿਕਰਮ ਮਜੀਠੀਆ

On Punjab

700 ਰੁਪਏ ਵਿਚ 2 ਕਿਲੋ ਦੇਸੀ ਘਿਓ, ਦੁੱਧ, ਦਹੀਂ ਤੇ ਪਨੀਰ ਵੀ ਅੱਧੇ ਰੇਟ ‘ਚ!

On Punjab