58.15 F
New York, US
October 29, 2026
PreetNama
ਖਾਸ-ਖਬਰਾਂ/Important News

ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਦਿੱਤੀ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ

ਅਮਰੀਕਾ ਦੀ ਪ੍ਰਮੁੱਖ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੰਪਲੈਕਸ ’ਚ ਕਿਰਪਾਨ ਧਾਰਨ ਕਰ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਬਦਲਾਅ ਦੋ ਮਹੀਨੇ ਪਹਿਲਾਂ ਇਕ ਵੀਡੀਓ ਦੇ ਪ੍ਰਸਾਰਣ ਤੋਂ ਬਾਅਦ ਆਇਆ ਹੈ। ਵੀਡੀਓ ’ਚ ਚਾਰਲੋਟ ’ਚ ਉੱਤਰੀ ਕੈਰੀਲੋਨਾ ਯੂਨੀਵਰਸਿਟੀ ’ਚ ਇਕ ਵਿਦਿਆਰਥਣ ਨੂੰ ਕਿਰਪਾਨ ਰੱਖਣ ’ਤੇ ਹਥਕੜੀ ਲਗਾਈ ਗਈ ਸੀ। ਸਿੱਖਾਂ ’ਚ ਕਿਰਪਾਨ ਇਕ ਧਾਰਮਿਕ ਵਸਤੂ ਹੈ।

ਉੱਤਰੀ ਕੈਰੀਲੋਨਾ ਯੂਨੀਵਰਸਿਟੀ ਨੇ ਵੀਰਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੰਪਲੈਕਸ ’ਚ ਕਿਰਪਾਨ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਕਿਰਪਾਨ ਦੇ ਬਲੇਡ ਦੀ ਲੰਬਾਈ ਤਿੰਨ ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਇਸ ਦੇ ਨਾਲ ਹੀ ਕਿਰਪਾਨ ਮਿਆਨ ’ਚ ਕੱਪੜਿਆਂ ਦੇ ਅੰਦਰ ਸਰੀਰ ਨਾਲ ਚਿਪਕਾ ਕੇ ਰੱਖਣੀ ਪਵੇਗੀ। ਫ਼ੈਸਲਾ ਫ਼ੌਰੀ ਤੌਰ ’ਤੇ ਲਾਗੂ ਹੋ ਗਿਆ ਹੈ।

Related posts

ਕੈਲੀਫੋਰਨੀਆ ‘ਚ ਸਿੱਖ ਡਿਪਟੀ ਸ਼ੈਰਿਫ ‘ਤੇ ਹੋਇਆ ਗੋਲੀਆਂ ਨਾਲ ਹਮਲਾ

On Punjab

ਨਵੀਂ ਜ਼ਿੰਮੇਵਾਰੀ, ਪੁਰਾਣਾ ਰਿਸ਼ਤਾ: ਦੋ ਦਹਾਕਿਆਂ ਬਾਅਦ ਨਵੇਂ ਸੰਕਲਪ ਨਾਲ ਪੰਜਾਬ ਦੀ ਮਿੱਟੀ ‘ਚ ਵਾਪਸੀ ਕਰਨਗੇ ਸਤੀਸ਼ ਪੂਨੀਆ

On Punjab

ਸੁਰੱਖਿਆ ਏਜੰਸੀਆਂ ਤਿਆਰ ਕੀਤਾ ਅੰਮ੍ਰਿਤਪਾਲ ਦਾ ਡੋਜ਼ੀਅਰ, ਸਾਬਕਾ ਮੁੱਖ ਮੰਤਰੀ ਦੇ ਹਤਿਆਰੇ ਵਾਂਗ ਤਿਆਰ ਕਰ ਰਿਹਾ ਸੀ ਮਨੁੱਖੀ ਬੰਬ

On Punjab