21.07 F
New York, US
January 30, 2026
PreetNama
ਰਾਜਨੀਤੀ/Politics

Har Ghar Tiranga : ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਜੇਕਰ ਘਰ ‘ਚ ਲਹਿਰਾ ਰਹੇ ਹੋ ਤਿਰੰਗਾ, ਤਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ‘ਹਰ ਘਰ ਤਿਰੰਗਾ’ ਮੁਹਿੰਮ ਦਾ ਐਲਾਨ ਕੀਤਾ ਹੈ ਅਤੇ ਇਸ ਤਹਿਤ ਲੋਕ 13 ਤੋਂ 15 ਅਗਸਤ ਤੱਕ ਆਪੋ-ਆਪਣੇ ਘਰਾਂ ‘ਤੇ ਤਿਰੰਗਾ ਝੰਡਾ ਲਹਿਰਾਉਣਗੇ। ਕਿਉਂਕਿ ਤਿਰੰਗਾ ਸਾਡੇ ਦੇਸ਼ ਦੀ ਸ਼ਾਨ ਦਾ ਪ੍ਰਤੀਕ ਹੈ, ਇਸ ਲਈ ਰਾਸ਼ਟਰੀ ਝੰਡਾ ਲਹਿਰਾਉਣ ਸਮੇਂ ਇਸ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਕੁਝ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਤਿਰੰਗੇ ਝੰਡੇ ਦੀ ਸਾਂਭ-ਸੰਭਾਲ ਸਬੰਧੀ ਫਲੈਗ ਕੋਡ ਵਿੱਚ ਬਦਲਾਅ ਕੀਤਾ ਹੈ। ਆਓ ਜਾਣਦੇ ਹਾਂ ਘਰਾਂ ‘ਚ ਤਿਰੰਗਾ ਝੰਡਾ ਲਹਿਰਾਉਣ ਦੇ ਕੀ ਹਨ ਨਿਯਮ-

– ਹੁਣ ਫਲੈਗ ਕੋਡ ਆਫ ਇੰਡੀਆ, 2002 ਦੇ ਭਾਗ II ਦੇ ਪੈਰਾ 2.2 ਦੀ ਧਾਰਾ (11) ਵਿੱਚ ਕਿਹਾ ਗਿਆ ਹੈ ਕਿ ‘ਜਿੱਥੇ ਝੰਡਾ ਖੁੱਲ੍ਹੇ ਵਿੱਚ ਜਾਂ ਕਿਸੇ ਵਿਅਕਤੀ ਦੇ ਘਰ ਵਿੱਚ ਲਹਿਰਾਇਆ ਜਾਂਦਾ ਹੈ, ਇਹ ਦਿਨ ਅਤੇ ਰਾਤ ਵੇਲੇ ਵੀ ਲਹਿਰਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਤਿਰੰਗਾ ਸਿਰਫ਼ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਲਹਿਰਾਉਣ ਦੀ ਇਜਾਜ਼ਤ ਸੀ।

ਫਲੈਗ ਕੋਡ ਵਿੱਚ ਹੋਰ ਮਹੱਤਵਪੂਰਨ ਬਦਲਾਅ ਵੀ ਕੀਤੇ ਗਏ ਹਨ। ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ‘ਰਾਸ਼ਟਰੀ ਝੰਡਾ ਹੱਥ ਨਾਲ ਕੱਤਿਆ ਅਤੇ ਹੱਥਾਂ ਨਾਲ ਬੁਣਿਆ ਜਾਂ ਮਸ਼ੀਨ ਨਾਲ ਬਣਿਆ ਹੋਵੇਗਾ। ਇਹ ਸੂਤੀ/ਪੋਲੀਸਟਰ/ਉਨ/ਸਿਲਕ ਖਾਦੀ ਦੀ ਬਣਿਆ ਹੋਵੇਗਾ।

– ਤਿਰੰਗੇ ਝੰਡੇ ਦੀ ਵਪਾਰਕ ਵਰਤੋਂ ਨਹੀਂ ਕੀਤੀ ਜਾ ਸਕਦੀ। ਕਿਸੇ ਨੂੰ ਸਲਾਮੀ ਦੇਣ ਲਈ ਝੰਡਾ ਨੀਵਾਂ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵਿਅਕਤੀ ਝੰਡੇ ਨੂੰ ਨੀਵਾਂ ਕਰਦਾ ਹੈ, ਇਸ ਨੂੰ ਕੱਪੜਾ ਬਣਾਉਂਦਾ ਹੈ ਜਾਂ ਇਸ ਨੂੰ ਮੂਰਤੀ ਵਿੱਚ ਲਪੇਟਦਾ ਹੈ ਜਾਂ ਕਿਸੇ ਵੀ ਮ੍ਰਿਤਕ ਵਿਅਕਤੀ (ਸ਼ਹੀਦ ਹਥਿਆਰਬੰਦ ਬਲਾਂ ਦੇ ਜਵਾਨਾਂ ਤੋਂ ਇਲਾਵਾ) ਦੀ ਲਾਸ਼ ਉੱਤੇ ਰੱਖਦਾ ਹੈ, ਤਾਂ ਇਹ ਰਾਸ਼ਟਰੀ ਝੰਡੇ ਦਾ ਅਪਮਾਨ ਮੰਨਿਆ ਜਾਵੇਗਾ।

ਸਾਲ 2002 ਤੋਂ ਪਹਿਲਾਂ ਆਮ ਲੋਕਾਂ ਨੂੰ ਸਿਰਫ਼ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ‘ਤੇ ਤਿਰੰਗਾ ਲਹਿਰਾਉਣ ਦੀ ਇਜਾਜ਼ਤ ਸੀ ਪਰ 26 ਜਨਵਰੀ 2002 ਨੂੰ ਭਾਰਤੀ ਝੰਡਾ ਕੋਡ ‘ਚ ਬਦਲਾਅ ਕੀਤਾ ਗਿਆ ਸੀ, ਜਿਸ ਤਹਿਤ ਹੁਣ ਆਮ ਨਾਗਰਿਕ ਕਿਸੇ ਵੀ ਦਿਨ ਤਿਰੰਗਾ ਲਹਿਰਾ ਸਕਦੇ ਹਨ।

– ਫਲੈਗ ਕੋਡ ਦੇ ਮੁਤਾਬਕ ਤਿਰੰਗੇ ਦਾ ਝੰਡਾ ਆਇਤਾਕਾਰ ਹੋਣਾ ਚਾਹੀਦਾ ਹੈ। ਇਸਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ 3:2 ਹੋਣਾ ਚਾਹੀਦਾ ਹੈ। ਤਿਰੰਗਾ ਝੰਡਾ ਲਹਿਰਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਭਗਵਾ ਰੰਗ ਹਮੇਸ਼ਾ ਉੱਪਰ ਵੱਲ ਹੋਣਾ ਚਾਹੀਦਾ ਹੈ।

– ਤਿਰੰਗੇ ਝੰਡੇ ਨੂੰ ਕਦੇ ਵੀ ਪਾਣੀ ਵਿੱਚ ਨਹੀਂ ਡੁਬੋਇਆ ਜਾ ਸਕਦਾ। ਕੋਈ ਫਿਜ਼ੀਕਲ ਡੈਮੇਜ ਨਹੀਂ ਹੋਣਾ ਚਾਹੀਦਾ। ਤਿਰੰਗੇ ਦੇ ਕਿਸੇ ਵੀ ਹਿੱਸੇ ਨੂੰ ਸਾੜਨਾ, ਨੁਕਸਾਨ ਪਹੁੰਚਾਉਣਾ, ਜਾਂ ਮੌਖਿਕ ਜਾਂ ਸ਼ਾਬਦਿਕ ਤੌਰ ‘ਤੇ ਅਪਮਾਨ ਕਰਨਾ, ਤਿੰਨ ਸਾਲ ਤੱਕ ਦੀ ਮਿਆਦ ਲਈ ਕਿਸੇ ਵੀ ਵਰਣਨ ਦੀ ਕੈਦ, ਜਾਂ ਜੁਰਮਾਨਾ, ਜਾਂ ਦੋਵਾਂ ਨਾਲ ਸਜ਼ਾਯੋਗ ਹੋਵੇਗਾ।

Related posts

ਸੁਪਰੀਮ ਕੋਰਟ ਵੱਲੋਂ ਮਜੀਠੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ; ਪੰਜਾਬ ਸਰਕਾਰ ਨੂੰ ਵੀ ਨੋਟਿਸ

On Punjab

ਮੋਦੀ ਨੇ ਰੋਕੀ ਕੇਜਰੀਵਾਲ ਦੀ ਵਿਦੇਸ਼ ਉਡਾਰੀ? ‘ਆਪ’ ਨੇ ਲਾਏ ਗੰਭੀਰ ਇਲਜ਼ਾਮ

On Punjab

ਟਰੰਪ ਨੇ ਵਪਾਰ ਦੇ ਮੁੱਦੇ `ਤੇ ਚੀਨ ਦੇ ਰਾਸ਼ਟਰਪਤੀ ਨਾਲ ਫੋਨ `ਤੇ ਕੀਤੀ ਗੱਲ

Pritpal Kaur