67.21 F
New York, US
August 27, 2025
PreetNama
ਫਿਲਮ-ਸੰਸਾਰ/Filmy

TMKOC : ‘ਤਾਰਕ ਮਹਿਤਾ…’ ਫੇਮ ਮੁਨਮੁਨ ਦੱਤਾ ਗ੍ਰਿਫ਼ਤਾਰ, 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾ

ਮਸ਼ਹੂਰ ਟੈਲੀਵਿਜ਼ਨ ਸੀਰੀਅਲ ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਬਬੀਤਾ ਜੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਨਮੁਨ ਦੱਤਾ ਨੂੰ ਵੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਮੁਨਮੁਨ ਦੱਤਾ ਹਰਿਆਣਾ ਦੇ ਹਾਂਸੀ ਥਾਣੇ ਪਹੁੰਚੀ ਅਤੇ ਡੀਐਸਪੀ ਵਿਨੋਦ ਸ਼ੰਕਰ ਅੱਗੇ ਪੇਸ਼ ਹੋਈ। ਦਲਿਤ ਸਮਾਜ ‘ਤੇ ਟਿੱਪਣੀ ਕਰਨ ਦੇ ਦੋਸ਼ ‘ਚ ਉਸ ਦੇ ਖਿਲਾਫ SC-ST ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਮੁਨਮੁਨ ਦੱਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ 4 ਘੰਟੇ ਤਕ ਪੁੱਛਗਿੱਛ ਕੀਤੀ ਅਤੇ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਹੋ ਗਈ।

ਐਸਸੀ-ਐਸਟੀ ਐਕਟ ਤਹਿਤ ਕੇਸ ਦਰਜ

ਮੁਨਮੁਨ ਦੱਤਾ ਵਿਰੁੱਧ 13 ਮਈ 2021 ਨੂੰ ਐਸਸੀ-ਐਸਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁਨਮੁਨ ਨੇ ਇਸ ਮਾਮਲੇ ਖ਼ਿਲਾਫ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਪਰੀਮ ਕੋਰਟ ਨੇ 22 ਸਤੰਬਰ 2021 ਨੂੰ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਯੂਟਿਊਬ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਮੁਨਮੁਨ ਦੱਤਾ ਨੇ ਉਨ੍ਹਾਂ ‘ਤੇ ਅਨੁਸੂਚਿਤ ਜਾਤੀ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਵਿਵਾਦ ਕਾਰਨ ਮੁਨਮੁਨ ਦੱਤਾ ਦੇ ਖਿਲਾਫ ਹਾਂਸੀ ‘ਚ ਕਾਫੀ ਸਮੇਂ ਤੋਂ ਕੇਸ ਚੱਲ ਰਿਹਾ ਸੀ।

ਹੰਗਾਮੇ ਤੋਂ ਬਾਅਦ ਮੁਨਮੁਨ ਨੇ ਮੁਆਫੀ ਮੰਗੀ

ਹਾਲਾਂਕਿ ਵਿਵਾਦਿਤ ਵੀਡੀਓ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਮੁਨਮੁਨ ਨੇ ਮੁਆਫੀ ਵੀ ਮੰਗ ਲਈ ਸੀ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੋਏ ਮੁਨਮੁਨ ਦੱਤਾ ਨੇ ਕਿਹਾ ਕਿ ਉਹ ਇਸ ਸ਼ਬਦ ਤੋਂ ਜਾਣੂ ਨਹੀਂ ਸੀ ਅਤੇ ਅਣਜਾਣੇ ‘ਚ ਅਜਿਹਾ ਕਹਿ ਦਿੱਤਾ।

Related posts

ਬਾਲੀਵੁੱਡ ‘ਚ ਸਲਮਾਨ ਖ਼ਾਨ ਦੇ 31 ਸਾਲ, ਬਚਪਨ ਦੀ ਤਸਵੀਰ ਸ਼ੇਅਰ ਕਰ ਲਿਖਿਆ ਸੁਨੇਹਾ

On Punjab

Amrish Puri Birthday: ਸਕ੍ਰੀਨ ਟੈਸਟ ‘ਚ ਫੇਲ ਹੋ ਗਏ ਸੀ ਅਮਰੀਸ਼ ਪੁਰੀ, ‘ਮੋਗੇਂਬੋ’ ਨੂੰ ਕਰਨੀ ਪਈ ਸੀ ਜੀਵਨ ਬੀਮਾ ਨਿਗਮ ‘ਚ ਨੌਕਰੀ

On Punjab

Sushant Singh Rajput Drugs Case : ਨਾਰਕੋਟਿਕਸ ਬਿਊਰੋ ਨੇ ਡਰੱਗ ਪੇਡਲਰ ਹਰੀਸ਼ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ

On Punjab