PreetNama
ਰਾਜਨੀਤੀ/Politics

ਬਿਕਰਮ ਮਜੀਠੀਆ ਦੀ ਕੋਠੀ ‘ਚ ਮੋਹਾਲੀ ਪੁਲਿਸ ਵੱਲੋਂ ਛਾਪੇਮਾਰੀ, ਗ੍ਰਿਫ਼ਤਾਰੀ ਲਈ ਭਾਲ ਜਾਰੀ

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਦੀ ਅੰਮ੍ਰਿਤਸਰ ਦੇ ਗਰੀਨ ਐਵੇਨਿਊ ‘ਚ ਸਥਿਤ ਕੋਠੀ ਉੱਤੇ ਮੋਹਾਲੀ ਪੁਲਿਸ ਵੱਲੋਂ ਸਵੇਰੇ ਰੇਡ ਕੀਤੀ ਗਈ। ਇਹ ਰੇਡ ਇੰਸਪੈਕਟਰ ਕੈਲਾਸ਼ ਦੀ ਅਗਵਾਈ ਵਿਚ ਕੀਤੀ ਗਈ ਅਤੇ ਕੋਠੀ ਦਾ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਕੋਠੀ ਵਿਚੋਂ ਕੁਝ ਵੀ ਨਾ ਮਿਲਣ ‘ਤੇ ਪੁਲਿਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ। ਪੁਲਿਸ ਕਰੀਬ ਇਕ ਘੰਟਾ ਉਨ੍ਹਾਂ ਦੀ ਕੋਠੀ ‘ਚ ਰਹੀ। ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਦੀ ਪੰਜਾਬ ਅਤੇ ਹਾਈ ਕੋਰਟ ‘ਚੋਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਕਰ ਰਹੀ ਹੈ।

Related posts

ਪੌਣੇ ਅੱਠ ਕਿਲੋ ਹੈਰੋਇਨ ਸਣੇ ਚਾਰ ਕਾਬੂ

On Punjab

ਸਕਾਰਪਿਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ 6 ਹਲਾਕ

On Punjab

ਅਕਾਲੀ ਦਲ ਦੀ ਸੁਰਜੀਤੀ ਲਈ ਸੂਬਾ ਤੇ ਜ਼ਿਲ੍ਹਾ ਡੈਲੀਗੇਟ ਚੁਣੇ

On Punjab