PreetNama
ਖਾਸ-ਖਬਰਾਂ/Important News

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਯਤਨ ਕਰਨ ਵਾਲੇ ਦੀ ਤਸਵੀਰ ਜਾਰੀ

ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਯਤਨ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਪੁਲਿਸ ਨੇ ਜਾਰੀ ਕਰ ਦਿੱਤੀ ਹੈ। ਕੱਲ੍ਹ ਸ਼ਾਮ ਇਸ ਸ਼ਖਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਮਗਰੋਂ ਐਸਜੀਪੀਸੀ ਟਾਸਕ ਫੋਰਸ ਨੇ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਨੂੰ ਕੁੱਟ-ਕੁੱਟ ਮਾਰ ਦਿੱਤਾ।ਫਿਲਹਾਲ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕਰ ਦਿੱਤਾ ਹੈ, ਜਿਸ ਤੋਂ ਦੋ ਦਿਨਾਂ ਅੰਦਰ ਰਿਪੋਰਟ ਮੰਗੀ ਗਈ ਹੈ। ਉਧਰ ਅੱਜ ਕਪੂਰਥਲਾ ਵਿੱਚ ਵੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ। ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਨੂੰ ਵੀ ਮੌਕੇ ‘ਤੇ ਕਾਬੂ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Related posts

ਇਸ ਸਾਲ ਦੇ ਅੰਤ ਤੱਕ ਉਪਲੱਬਧ ਹੋਵੇਗਾ ਕੋਰੋਨਾ ਨਾਲ ਲੜਨ ਲਈ ਟੀਕਾ : ਟਰੰਪ

On Punjab

ਕੰਨਾਂ ‘ਚ ਜਮ੍ਹਾਂ ਹੋਈ ਗੰਦਗੀ ਬਣ ਸਕਦੀ ਹੈ ਬੋਲੇਪਣ ਦਾ ਕਾਰਨ!

On Punjab

ਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾ, UN ‘ਚ ਬਾਇਡਨ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆ

On Punjab