PreetNama
ਖੇਡ-ਜਗਤ/Sports News

CDS General Bipin Rawat Funeral : ਪੰਜ ਤੱਤਾਂ ‘ਚ ਵਿਲੀਨ ਹੋਏ ਹਿੰਦੁਸਤਾਨ ਦੇ ਸਪੂਤ, ਦਿੱਤੀ ਗਈ 17 ਤੋਪਾਂ ਦੀ ਸਲਾਮੀ

ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਅੱਜ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਸਵੇਰ ਤੋਂ ਹੀ ਸੀਡੀਐੱਸ ਰਾਵਤ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ੍ਹਾਂ ਦੇ ਅਧਿਕਾਰਤ ਨਿਵਾਸ ਕਾਮਰਾਜ ਮਾਰਗ ‘ਤੇ ਲਗਾਤਾਰ ਪਤਵੰਤੇ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ। ਸੀਡੀਐੱਸ ਰਾਵਤ ਨੂੰ ਤਿੰਨਾਂ ਫ਼ੌਜ ਮੁਖੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਦੇਹ ਬਰਾਰ ਸਕਵਾਇਰ ਪਹੁੰਚ ਚੁੱਕੀ ਹੈ। ਬਰਾਰ ਸਕਵਾਇਰ ‘ਤੇ ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਜਨਰਲ ਰਾਵਤ ਦੀਆਂ ਦੋਵਾਂ ਧੀਆਂ ਨੇ ਉਨ੍ਹਾਂ ਨੂੰ ਅਗਨੀ ਭੇਟ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਮੌਜੂਦ ਸਨ।

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਨਰਲ ਬਿਪਿਨ ਰਾਵਤ ਦੇ ਸਲਾਹਕਾਰ ਬ੍ਰਿਗੇਡੀਅਰ ਐਲਐਸ ਲਿਡਰ ਦਾ ਅੰਤਿਮ ਸੰਸਕਾਰ ਸਵੇਰੇ ਕਰੀਬ 10.40 ‘ਤੇ ਦਿੱਲੀ ਕੈਂਟ ਦੇ ਬ੍ਰਾਰ ਸਕੁਆਇਰ ‘ਚ ਕੀਤਾ ਗਿਆ।

ਉਹ ਕਰੀਬ ਡੇਢ ਸਾਲ ਤੱਕ CDS ਜਨਰਲ ਬਿਪਿਨ ਰਾਵਤ ਦੇ ਫੌਜੀ ਸਲਾਹਕਾਰ ਰਹੇ।ਉਨ੍ਹਾਂ ਦੀ ਇੱਕ ਬੇਟੀ ਹੈ। ਅੱਜ ਦੇਸ਼ ਬਹੁਤ ਹੀ ਖੁਸ਼ਦਿਲ ਅਤੇ ਬਹਾਦਰ ਜਵਾਨ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਦੱਸ ਦੇਈਏ ਕਿ ਬ੍ਰਿਗੇਡੀਅਰ ਲਿਡਰ ਦੇ ਪਿਤਾ ਵੀ ਭਾਰਤੀ ਫੌਜ ਵਿੱਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਸਨ। ਕੁਝ ਹੀ ਸਮੇਂ ਵਿਚ ਉਹ ਮੇਜਰ ਜਨਰਲ ਦੇ ਅਹੁਦੇ ‘ਤੇ ਤਰੱਕੀ ਹੋਣ ਵਾਲਾ ਸੀ। ਉਹ ਪੰਚਕੂਲਾ ਦਾ ਰਹਿਣ ਵਾਲਾ ਸੀ।

ਗੇਡੀਅਰ ਐਲਐਸ ਲਿਡਰ ਦੀ ਪਤਨੀ ਗੀਤਿਕਾ ਲਿੱਦੜ ਨੇ ਕਿਹਾ ਕਿ ਸਾਨੂੰ ਉਨ੍ਹਾਂ ਨੂੰ ਮੁਸਕਰਾਉਂਦੇ ਹੋਏ ਅਲਵਿਦਾ ਆਖਣਾ ਚਾਹੀਦਾ ਹੈ, ਮੈਂ ਇੱਕ ਸਿਪਾਹੀ ਦੀ ਪਤਨੀ ਹਾਂ। ਇਹ ਬਹੁਤ ਵੱਡਾ ਨੁਕਸਾਨ ਹੈ। ਇਸ ਮੌਕੇ ਉਨ੍ਹਾਂ ਦੀ ਬੇਟੀ ਆਸ਼ੀਨਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਹੀਰੋ ਸਨ। ਉਹ 17 ਸਾਲਾਂ ਤੋਂ ਸਾਡੇ ਨਾਲ ਸੀ। ਸਾਡੇ ਕੋਲ ਉਨ੍ਹਾਂ ਦੀਆਂ ਮਨਮੋਹਕ ਯਾਦਾਂ ਹਨ। ਅਸ਼ੀਨਾ ਨੇ ਕਿਹਾ ਕਿ ਉਹ ਉਸ ਦੇ ਚੰਗੇ ਦੋਸਤ ਵੀ ਸੀ। ਉਹ ਉਸ ਲਈ ਪ੍ਰੇਰਕ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਆਸ਼ੀਨਾ ਦੀ ਲਿਖੀ ਕਿਤਾਬ ਰਿਲੀਜ਼ ਹੋਈ ਸੀ।ਹੈਲੀਕਾਪਟਰ ਕ੍ਰੈਸ਼ ‘ਚ ਹੋਇਆ ਸੀ ਦੇਹਾਂਤ

ਦੱਸ ਦੇਈਏ ਕਿ ਕੁਨੂਰ ਹੈਲੀਕਾਪਟਰ ਵਿੱਚ ਮਾਰੇ ਗਏ ਸਾਰੇ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਵੀਰਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਲਿਆਂਦੀਆਂ ਗਈਆਂ। ਪ੍ਰਧਾਨ ਮੰਤਰੀ ਸਮੇਤ ਕਈ ਹੋਰ ਪਤਵੰਤਿਆਂ ਨੇ ਦਿੱਲੀ ਹਵਾਈ ਅੱਡੇ ‘ਤੇ ਇਨ੍ਹਾਂ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸੀਡੀਐਸ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਖ਼ਰਾਬ ਮੌਸਮ ਕਾਰਨ ਬੁੱਧਵਾਰ ਨੂੰ ਕੁਨੂਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਹੈਲੀਕਾਪਟਰ ‘ਚ ਸਵਾਰ 14 ਲੋਕਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ ਸਿਰਫ਼ ਗਰੁੱਪ ਕੈਪਟਨ ਵਰੁਣ ਸਿੰਘ ਹੀ ਬਚਿਆ ਹੈ, ਜੋ ਫਿਲਹਾਲ ਲਾਈਫ ਸਪੋਰਟ ‘ਤੇ ਹੈ। ਉਨ੍ਹਾਂ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ

Related posts

ਐਥਲੈਟਿਕਸ ਚੈਂਪੀਅਨਸ਼ਿਪ ‘ਚ 103 ਸਾਲਾਂ ਮਾਤਾ ਨੇ ਗੱਡੇ ਝੰਡੇ, ਜਿੱਤੇ 4 ਸੋਨ ਤਮਗੇ

On Punjab

ਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰ

On Punjab

IPL 2020 ਨੂੰ ਲੈ ਕੇ ਫੈਨਜ਼ ਨੂੰ ਲੱਗ ਸਕਦੈ ਵੱਡਾ ਝਟਕਾ….

On Punjab