PreetNama
ਖੇਡ-ਜਗਤ/Sports News

ਏਸ਼ੀਅਨ ਪੈਰਾ ਯੂਥ ਖੇਡਾਂ ਦੇ ਦੂਸਰੇ ਦਿਨ ਤਕ ਭਾਰਤ ਦੇ 19 ਖਿਡਾਰੀਆਂ ਨੇ ਮੈਡਲ ਜਿੱਤੇ

ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲ ਰਹੀਆਂ ਹਨ। ਭਾਰਤੀ ਚੀਫ਼ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ਼ ਡੇ ਮਿਸ਼ਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖਿਡਾਰੀ ਵੱਖ ਵੱਖ ਖੇਡਾਂ ਵਿੱਚ ਭਾਗ ਲੈ ਰਹੇ ਹਨ।

2 ਦਸੰਬਰ ਨੂੰ ਓਪਨਿੰਗ ਸਰਮਨੀ ਵਿੱਚ ਪੰਜਾਬ ਦੀ ਖਿਡਾਰਨ ਪਲਕ ਕੋਹਲੀ ਨੇ ਭਾਰਤ ਦਾ ਤਿਰੰਗਾ ਲਹਿਰਾ ਕੇ ਭਾਰਤੀ ਟੀਮ ਦੀ ਹਾਜ਼ਰੀ ਲਗਵਾਈ। ਖੇਡਾਂ ਦੇ ਪਹਿਲੇ ਅਤੇ ਦੂਸਰੇ ਦਿਨ ਐਥਲੈਟਿਕਸ, ਸਵਿੰਮਿੰਗ ਅਤੇ ਪੈਰਾ ਬੈਡਮਿੰਟਨ ਵਿੱਚ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਆ ਦੇ ਮਾਨਚਰਿੱਤਰ ਤੇ ਮੈਡਲ ਜਿੱਤ ਕੇ ਭਾਰਤ ਦੇ ਤਿੰਰਗੇ ਨੂੰ ਏਸ਼ੀਅਨ ਪੈਰਾ ਯੂਥ ਗੇਮਜ਼ ਵਿੱਚ ਲਹਿਰਾਉਣ ਦਾ ਕੰਮ ਕੀਤਾ। ਭਾਰਤ ਦੇ 19 ਖਿਡਾਰੀਆਂ ਦੇ ਮੈਡਲ ਜਿੱਤੇ। ਪੰਜਾਬ ਦੀ ਅਨੱਨਿਆ ਬਾਂਸਲ ਨੇ ਸ਼ਾਟਪੁੱਟ ਥਰੋ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਮੈਡਲਾਂ ਦਾ ਭਾਰਤ ਲਈ ਖਾਤਾ ਖੋਲਿ੍ਹਆ। ਹੁਣ ਤੱਕ ਕੁੱਲ ਐਥਲੈਟਿਕਸ ਵਿੱਚ 15, ਸਵਿੰਮਿੰਗ ਵਿੱਚ 1 ਅਤੇ ਪੈਰਾ ਬੈਡਮਿੰਟਨ ਵਿੱਚ 3 ਖਿਡਾਰੀਆਂ ਨੇ ਮੈਡਲ ਜਿੱਤੇ। ਦੂਜੇ ਦਿਨ ਤੱਕ 5 ਗੋਲਡ, 6 ਸਿਲਵਰ, 8 ਤਾਂਬੇ ਦੇ ਮੈਡਲ ਭਾਰਤੀ ਖਿਡਾਰੀਆਂ ਨੇ ਜਿੱਤੇ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ, ਸੈਕਟਰੀ ਜਨਰਲ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਦੇ ਸਰਪ੍ਰਸਤ ਮਹਿੰਦਰ ਸਿੰਘ ਕੇ.ਪੀ, ਪ੍ਰਧਾਨ ਚਰਨਜੀਤ ਸਿੰਘ ਬਰਾੜ, ਸ਼ਮਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੇਖੋਂ, ਜਸਪ੍ਰੀਤ ਸਿੰਘ ਧਾਲੀਵਾਲ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਜਸਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਜਸਇੰਦਰ ਸਿੰਘ, ਅਮਨਦੀਪ ਬਰਾੜ, ਜਗਰੂਪ ਸਿੰਘ, ਜਸਵੰਤ ਸਿੰਘ, ਯਾਦਵਿੰਦਰ ਕੌਰ, ਜਸਪਾਲ ਸਿੰਘ, ਰੀਸ਼ੂ ਗਰਗ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਬਾਕੀ ਖਿਡਾਰੀਆਂ ਨੂੰ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

Related posts

Germany Open Badminton: ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਸਿੰਧੂ ਤੇ ਸ਼੍ਰੀਕਾਂਤ

On Punjab

ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਹੈਟਿ੍ਕ ਤੇ ਮਨਪ੍ਰੀਤ ਸਿੰਘ ਦੇ ਇਕ ਗੋਲ ਦੀ ਮਦਦ ਨਾਲ ਭਾਰਤੀ ਮਰਦ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਪ੍ਰੋ ਲੀਗ ਦੇ ਦੂਜੇ ਮੈਚ ਵਿਚ ਇੰਗਲੈਂਡ ‘ਤੇ 4-3 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ (26ਵੇਂ, 26ਵੇਂ ਤੇ 43ਵੇਂ ਮਿੰਟ) ਤੇ ਮਨਪ੍ਰੀਤ ਨੇ 15ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਸੂਚੀ ਵਿਚ ਸਿਖਰ ‘ਤੇ ਆਪਣੀ ਬੜ੍ਹਤ ਮਜ਼ਬੂਤ ਕਰਨ ਵਿਚ ਮਦਦ ਕੀਤੀ। ਇੰਗਲੈਂਡ ਲਈ ਲਿਆਮ ਸੈਨਫੋਰਡ (ਸੱਤਵੇਂ), ਡੇਵਿਡ ਕੋਂਡਨ (39ਵੇਂ) ਤੇ ਸੈਮ ਵਾਰਡ (44ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਨੇ ਮੈਚ ਵਿਚ ਅੱਠ ਪੈਨਲਟੀ ਕਾਰਨਰਾਂ ਵਿਚੋਂ ਚਾਰ ਨੂੰ ਗੋਲ ਵਿਚ ਬਦਲਿਆ ਜਦਕਿ ਇੰਗਲੈਂਡ ਨੇ ਛੇ ਸ਼ਾਰਟ ਕਾਰਨਰਾਂ ਵਿਚੋਂ ਤਿੰਨ ‘ਤੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ 10 ਮੈਚਾਂ ਵਿਚ 21 ਅੰਕ ਲੈ ਕੇ ਸਿਖਰ ‘ਤੇ ਕਾਬਜ ਹੈ ਜਦਕਿ ਇੰਗਲੈਂਡ ਛੇ ਮੈਚਾਂ ਵਿਚ ਸੱਤ ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

On Punjab

38ਆਂ ਦਾ ਹੋਇਆ ਧੋਨੀ, ਪਤਨੀ ਤੇ ਧੀ ਨਾਲ ਮਨਾਇਆ ਜਨਮ ਦਿਨ

On Punjab