36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਡਰੱਗ ਕੇਸ ‘ਚ ਫਸੇ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ ਜੇ ਕੱਲ੍ਹ ਤਕ ਨਹੀਂ ਮਿਲੀ ਜ਼ਮਾਨਤ ਤਾਂ…

ਬਾਲੀਵੁੱਡ ਦੇ ਬਾਦਸ਼ਾਹ ਕਹੇ ਜਾਣ ਵਾਲੇ ਸ਼ਾਹਰੁਖ ਖ਼ਾਨ ਦੀ ਦੀਵਾਲੀ ‘ਤੇ ਇਸ ਵਾਰ ਗ੍ਰਹਿਣ ਲਗ ਸਕਦਾ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦਾ ਬੇਟਾ ਆਰੀਅਨ। ਦਰਅਸਲ ਆਰੀਅਨ ਡਰੱਗ ਮਾਮਲੇ ਵਿਚ ਪਿਛਲੇ ਕਰੀਬ 20 ਦਿਨਾਂ ਤੋਂ ਮੁੰਬਾਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਹਨ। ਹੇਠਲੀ ਅਦਾਲਤ ਤੋਂ ਉਸ ਦੀ ਜ਼ਮਾਨਤ ਪਟੀਸ਼ਨ ਖਾਰਜ਼ ਹੋਣ ਤੋਂ ਬਾਅਦ ਸ਼ਾਹਰੁਖ ਨੂੰ ਆਪਣੇ ਬੇਟੇ ਨੂੰ ਛੱਡਾਉਣ ਲਈ ਹੁਣ ਹਾਈ ਕੋਰਟ ਦਾ ਆਸਰਾ ਹੈ।

ਬੀਤੇ ਦੋ ਦਿਨਾਂ ਤੋਂ ਆਰੀਅਨ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਫਿਰ ਸ਼ੁੱਕਰਵਾਰ ਨੂੰ ਉਸ ਦੀ ਜ਼ਮਾਨਤ ਐਪਲੀਕੇਸ਼ਨ ‘ਤੇ ਫਿਰ ਤੋਂ ਸੁਣਵਾਈ ਹੋਵੇਗੀ ਪਰ ਜੇ ਸ਼ੁੱਕਰਵਾਰ ਨੂੰ ਇਹ ਇਹ ਜ਼ਮਾਨਤ ਨਹੀਂ ਮਿਲੀ ਤਾਂ ਫਿਰ ਆਰੀਅਨ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਇੰਤਜ਼ਾਰ ਸ਼ਾਹਰੁਖ ਲਈ ਹੋਰ ਲੰਬਾ ਹੋ ਜਾਵੇਗਾ। ਇਸ ਦੀ ਵਜ੍ਹਾ ਨਾਲ ਇਨ੍ਹਾਂ ਦੋਵਾਂ ਦੀ ਦੀਵਾਲੀ ਦੀਆਂ ਖੁਸ਼ੀਆਂ ‘ਤੇ ਗ੍ਰਹਿ ਲਗ ਸਕਦਾ ਹੈ।

ਅਜਿਹਾ ਇਸ ਲਈ ਕਿਉਂਕਿ 30 ਤੇ 31 ਅਕਤੂਬਰ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਅਦਾਲਤਾਂ ਬੰਦ ਰਹਿਣਗੀਆਂ ਤੇ ਹਾਈ ਕੋਰਟ ਵਿਚ 1 ਨਵੰਬਰ ਤੋਂ ਦੀਵਾਲੀ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਹਾਈ ਕੋਰਟ ਵਿਚ 12 ਨਵੰਬਰ (ਸ਼ੁੱਕਰਵਾਰ) ਤਕ ਰੁਟੀਨ ਮਾਮਲਿਆਂ ਦੀ ਸੁਣਵਾਈ ਨਹੀਂ ਹੋਵੇਗੀ। ਇਸ ਦੌਰਾਨ ਸਿਰਫ ਕੁਝ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋਵੇਗੀ। ਇਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਨੂੰ ਫਿਰ ਤੋਂ ਛੁੱਟੀ ਹੋਵੇਗੀ। ਅਜਿਹੇ ‘ਚ ਆਰੀਅਨ ਦੀ ਜ਼ਮਾਨਤ ‘ਤੇ ਸੁਣਵਾਈ 15 ਨਵੰਬਰ ਜਾਂ ਉਸ ਤੋਂ ਬਾਅਦ ਹੋ ਸਕਦੀ ਹੈ। ਇਸ ਦੌਰਾਨ ਜੇ ਅਦਾਲਤ ਵੱਲੋਂ ਆਰੀਅਨ ਦੀ ਜ਼ਮਾਨਤ ਪਟੀਸ਼ਨ ਖਾਰਜ ਹੋ ਜਾਂਦੀ ਹੈ ਤਾਂ ਸ਼ਾਹਰੁਖ ਨੂੰ ਆਪਣੀ ਜ਼ਮਾਨਤ ਲਈ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਪਵੇਗੀ।

Related posts

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਾਲੇ ਗੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

On Punjab

ਬਿੱਗ ਬੌਸ ਦੇ ਫੈਨਜ਼ ਲਈ ਵੱਡੀ ਖਬਰ, ਸਲਮਾਨ ਦਾ ਸ਼ੋਅ ਹੋਵੇਗਾ ਇੱਕ ਮਹੀਨੇ ਲਈ Extend

On Punjab

ਆਜ਼ਾਦੀ ਦਿਹਾੜੇ ‘ਤੇ ਰਿਲੀਜ਼ ਹੋ ਰਹੀਆਂ ਫ਼ਿਲਮਾਂ ਤੇ ਵੈੱਬ ਸੀਰੀਜ਼, ਦੇਖੋ ਪੂਰੀ ਲਿਸਟ

On Punjab