54.05 F
New York, US
October 24, 2026
PreetNama
ਫਿਲਮ-ਸੰਸਾਰ/Filmy

ਦੇਹਾਂਤ ਦੇ ਇਕ ਦਿਨ ਬਾਅਦ ਹੀ ਰਾਹੁਲ ਵੈਦਿਆ ਨੇ ਸਿਧਾਰਥ ਸ਼ੁਕਲਾ ਲਈ ਗਾਇਆ ਉਸਦਾ ਫੇਵਰੇਟ ਗਾਣਾ, ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਭਾਵੁਕ

ਬੀਤਿਆ ਵੀਰਵਾਰ ਦਾ ਦਿਨ ਟੀਵੀ ਇੰਡਸਟਰੀ ਲਈ ਕਾਫੀ ਦੁਖਦ ਰਿਹਾ। ਇਸ ਇੰਡਸਟਰੀ ਨੇ ਆਪਣੇ ਚਰਚਿਤ ਤੇ ਹਿੱਟ ਸਿਤਾਰੇ ਸਿਧਾਰਥ ਸ਼ੁਕਲਾ ਨੂੰ ਹਮੇਸ਼ਾ ਲਈ ਗੁਆ ਦਿੱਤਾ। ਸਿਧਾਰਥ ਸ਼ੁਕਲਾ ਦਾ ਦੇਹਾਂਤ ਹਾਰਟ ਅਟੈਕ ਕਾਰਨ ਹੋਇਆ ਸੀ। ਉਸਦੇ ਦੇਹਾਂਤ ਨਾਲ ਫੈਨਜ਼ ਅਤੇ ਕਰੀਬੀ ਹਾਲੇ ਤਕ ਸਕਦੇ ’ਚ ਹਨ। ਬਹੁਤ ਸਾਰੇ ਟੀਵੀ ਸਿਤਾਰੇ ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ’ਚ ਪਹੁੰਚੇ ਅਤੇ ਦਿੱਗਜ ਅਦਾਕਾਰ ਨੂੰ ਖ਼ਾਸ ਅੰਦਾਜ਼ ’ਚ ਸ਼ਰਧਾਂਜ਼ਲੀ ਦਿੱਤੀ।

ਉਥੇ ਹੀ ਮਰਹੂਮ ਅਦਾਕਾਰ ਦੇ ਬਹੁਤ ਸਾਰੇ ਦੋਸਤਾਂ ਨੇ ਉਸਨੂੰ ਖ਼ਾਸ ਅੰਦਾਜ਼ ’ਚ ਯਾਦ ਕੀਤਾ ਅਤੇ ਉਸਨੂੰ ਖ਼ਾਸ ਚੀਜ਼ਾਂ ਵੀ ਸਮਰਪਿਤ ਕੀਤੀਆਂ ਹਨ। ਬਿੱਗ ਬੌਸ 14 ਦੇ ਕੰਟੈਸਟੈਂਟ ਅਤੇ ਮਸ਼ਹੂਰ ਸਿੰਗਰ ਰਾਹੁਲ ਵੈਦਿਆ ਨੇ ਵੀ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਹੈ। ਇੰਨਾ ਹੀ ਨਹੀਂ ਰਾਹੁਲ ਨੇ ਸਿਧਾਰਥ ਸ਼ੁਕਲਾ ਨੂੰ ਉਨ੍ਹਾਂ ਦਾ ਫੇਵਰੇਟ ਗਾਣਾ ਵੀ ਸਮਰਪਿਤ ਕੀਤਾ ਹੈ। ਗਾਣਾ ਗਾਉਂਦੇ ਹੋਏ ਰਾਹੁਲ ਵੈਦਿਆ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

ਰਾਹੁਲ ਦੇ ਗਾਣੇ ਦੇ ਵੀਡੀਓ ਨੂੰ bigbossott ਨਾਮ ਦੇ ਇੰਸਟਾਗ੍ਰਾਮ ਹੈਂਡਲ ਨੇ ਸਾਂਝਾ ਕੀਤਾ ਹੈ। ਵੀਡੀਓ ’ਚ ਰਾਹੁਲ ਵੈਦਿਆ ਦੱਸਦੇ ਹਨ ਕਿ ਸਿਧਾਰਥ ਸ਼ੁਕਲਾ ਦਾ ਫੇਵਰੇਟ ਗਾਣਾ ‘ਤੂੰ ਜਾਨੇ ਨਾ’ ਹੈ। ਇਹ ਗਾਣਾ ਫਿਲਮ ‘ਅਜ਼ਬ ਪ੍ਰੇਮ ਕੀ ਗਜ਼ਬ ਕਹਾਨੀ’ ਦਾ ਹੈ। ਵੀਡੀਓ ’ਚ ਰਾਹੁਲ ਵੈਦਿਆ ਇਸ ਗਾਣੇ ਨੂੰ ਸਿਧਾਰਥ ਸ਼ੁਕਲਾ ਲਈ ਗਾਉਂਦੇ ਹੋਏ ਕਹਿੰਦੇ ਹਨ, ਇਹ ਗਾਣਾ ਖ਼ਾਸ ਤੌਰ ’ਤੇ ਉਸ ਦੋਸਤ ਲਈ ਹੈ, ਜਿਸਦਾ ਕੱਲ੍ਹ ਦੇਹਾਂਤ ਹੋ ਗਿਆ। ਅਸੀਂ ਉਸਨੂੰ ਗੁਆ ਦਿੱਤਾ! ਅਸੀਂ ਗੱਲ ਕਰ ਰਹੇ ਹਨ ਆਪਣੇ ਫੇਵਰੇਟ ਸਿਧਾਰਥ ਸ਼ੁਕਲਾ ਦੀ।’

ਰਾਹੁਲ ਵੈਦਿਆ ਵੀਡੀਓ ’ਚ ਅੱਗੇ ਕਹਿੰਦੇ ਹਨ, ‘ਮੇਰਾ ਬਹੁਤ ਕਰੀਬੀ ਦੋਸਤ ਸੀ। ਉਸਦਾ ਇਹ ਫੇਵਰੇਟ ਗਾਣਾ ਹੈ। ਮੈਂ ਇਹ ਗਾਣਾ ਨਹੀਂ ਗਾਉਣਾ ਸੀ, ਪਰ ਉਸ ਲਈ ਮੈਂ ਗਾਣਾ ਚਾਹੁੰਦਾ ਹਾਂ।’ ਸੋਸ਼ਲ ਮੀਡੀਆ ’ਤੇ ਸਿਧਾਰਥ ਸ਼ੁਕਲਾ ਲਈ ਗਾਉਂਦੇ ਹੋਏ ਰਾਹੁਲ ਵੈਦਿਆ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਰਹੂਮ ਅਦਾਕਾਰ ਅਤੇ ਰਾਹੁਲ ਵੈਦਿਆ ਦੇ ਫੈਨਜ਼ ਵੀਡੀਓ ਨੂੰ ਖ਼ੂਬ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Related posts

ਸੋਨਾਕਸ਼ੀ ਤੇ ਜ਼ਹੀਰ ਵਿਆਹ ਦੇ ਬੰਧਨ ਵਿੱਚ ਬੱਝੇਅਦਾਕਾਰਾ ਨੇ ਆਪਣੇ ਵਾਲਾਂ ਦਾ ਜੂੜਾ ਕੀਤਾ ਹੋਇਆ ਸੀ, ਜਿਸ ਵਿੱਚ ਉਸ ਨੇ ਸਫੇਦ ਰੰਗ ਦੇ ਫੁੱਲ ਲਗਾਏ ਹੋਏ ਸਨ। ਜ਼ਹੀਰ ਨੇ ਆਪਣੇ ਵਿਆਹ ਮੌਕੇ ਪੂਰੇ ਸਫੇਦ ਰੰਗ ਦੇ ਕੱਪੜੇ ਪਹਿਨੇ। ਪਹਿਲੀ ਤਸਵੀਰ ਵਿੱਚ ਜ਼ਹੀਰ ਸੋਨਾਕਸ਼ੀ ਦੇ ਹੱਥ ਨੂੰ ਚੁੰਮਦਾ ਦਿਖਾਈ ਦਿੰਦਾ ਹੈ ਅਤੇ ਦੂਜੀ ਵਿੱਚ ਆਪਣਾ ਵਿਆਹ ਰਜਿਸਟਰ ਕਰਦੇ ਨਜ਼ਰ ਆਉਂਦੇ ਹਨ। ਇੱਕ ਹੋਰ ਤਸਵੀਰ ’ਚ ਜ਼ਹੀਰ ਪੇਪਰ ’ਤੇ ਦਸਤਖ਼ਤ ਕਰਦਾ ਦਿਖਾਈ ਦਿੰਦਾ ਹੈ, ਜਦੋਂਕਿ ਸੋਨਾਕਸ਼ੀ ਨੇ ਆਪਣੇ ਪਿਤਾ ਸ਼ਤਰੂਘਣ ਦੀ ਬਾਹ ਫੜੀ ਹੋਈ ਹੈ ਤੇ ਉਹ ਜ਼ਹੀਰ ਨੂੰ ਦੇਖ ਰਹੀ ਹੈ। ਸੋਨਾਕਸ਼ੀ ਨੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਇਸੇ ਦਿਨ ਸੱਤ ਸਾਲ ਪਹਿਲਾਂ (23.06.2017) ਅਸੀਂ ਦੋਵਾਂ ਨੇ ਇੱਕ-ਦੂਜੇ ਦੀਆਂ ਅੱਖਾਂ ਵਿੱਚ ਪਿਆਰ ਦੇਖਿਆ ਤੇ ਇਸ ਨੂੰ ਨਿਭਾਉਣ ਦਾ ਫ਼ੈਸਲਾ ਕੀਤਾ। ਅੱਜ ਉਸ ਪਿਆਰ ਨੇ ਸਾਡੀਆਂ ਚੁਣੌਤੀਆਂ ਤੇ ਜਿੱਤਾਂ ਦੀ ਅਗਵਾਈ ਕੀਤੀ… ਇਸ ਪਲ ਤੱਕ ਵੀ ਅਗਵਾਈ ਕੀਤੀ, ਜਿੱਥੇ ਸਾਡੇ ਪਰਿਵਾਰਾਂ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਹੁਣ ਅਸੀਂ ਪਤੀ-ਪਤਨੀ ਹਾਂ।’’

On Punjab

ਨਰਾਤਿਆਂ ‘ਚ ਲਕਸ਼ਮੀ ਬਣੇ ਅਕਸ਼ੇ ਨੇ ਸ਼ੇਅਰ ਕੀਤਾ Laxmi Bomb ਦਾ ਪਹਿਲਾ Look

On Punjab

Anupam Kher ਨੇ ਕਿਉਂ ਕੀਤਾ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸੈਲੀਬੇ੍ਰਸ਼ਨ? ਬੁਲਾਇਆ ਸੀ ਰਾਕਬੈਂਡ

On Punjab