PreetNama
ਫਿਲਮ-ਸੰਸਾਰ/Filmy

ਸਲਮਾਨ ਖ਼ਾਨ ਦੀ ਤਲਾਸ਼ੀ ਲੈਣ ਵਾਲੇ ਜਵਾਨ ਦਾ ਨਹੀਂ ਹੋਇਆ ਮੋਬਾਈਲ ਫੋਨ ਜਬਤ, ਮਾਮਲੇ ’ਤੇ ਹੁਣ ਆਇਆ ਸੀਆਈਐੱਸਐੱਫ ਦਾ ਜਵਾਬ

 ਇਨ੍ਹਾਂ ਦਿਨਾਂ ’ਚ ਸੀਆਈਐੱਸਐੱਫ (Central Industrial Security Force) ਦਾ ਇਕ ਜਵਾਨ ਕਾਫੀ ਚਰਚਾ ’ਚ ਹੈ। ਇਸ ਜਵਾਨ ਦਾ ਨਾਂ ਸੋਮਨਾਥ ਮੋਹੰਤੀ ਹੈ। ਸੋਮਨਾਥ ਮੋਹੰਤੀ ਨੇ ਹਾਲ ਹੀ ’ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਸਲਮਾਨ ਖ਼ਾਨ ਨੂੰ ਕੋਵਿਡ-19 ਤੇ ਸੁਰੱਖਿਆ ਜਾਂਚ ਦੇ ਪ੍ਰੋਟੋਕਾਲ ਦੇ ਚੱਲਦੇ ਮੁੰਬਈ ਏਅਰਪੋਰਟ ’ਤੇ ਰੋਕਿਆ ਸੀ। ਜਿਸ ਤੋਂ ਬਾਅਦ ਸੋਮਨਾਥ ਮੋਹੰਤੀ ਲਗਾਤਾਰ ਚਰਚਾ ’ਚ ਹਨ।

ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨ ’ਤੇ ਸੋਸ਼ਲ ਮੀਡੀਆ ਰਾਹੀਂ ਸੋਮਨਾਥ ਮੋਹੰਤੀ ਦੀ ਹਰ ਕਿਸੇ ਨੇ ਤਰੀਫ ਕੀਤੀ ਹੈ। ਉੱਥੇ ਹੀ ਹਾਲ ਹੀ ’ਚ ਮੀਡੀਆ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਸੀ ਕਿ ਮੀਡੀਆ ਨਾਲ ਗੱਲ ਕਰਨ ਦੀ ਵਜ੍ਹਾ ਨਾਲ ਸੋਮਨਾਥ ਮੋਹੰਤੀ ਦਾ ਮੋਬਾਈਲ ਫ਼ੋਨ ਜਬਤ ਕਰ ਲਿਆ ਗਿਆ ਪਰ ਹੁਣ ਸੀਆਈਐੱਸਐੱਫ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਸੋਮਨਾਥ ਮੋਹੰਤੀ ਨੂੰ ਆਪਣੇ ਕੰਮ ਦੇ ਪ੍ਰਤੀ ਪ੍ਰੋਫੈਸ਼ਨਲ ਰਵੱਈਆ ਦਿਖਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ। ਇਹ ਜਾਣਕਾਰੀ ਖ਼ੁਦ ਸੀਆਈਐੱਸਐੱਫ ਨੇ ਮੀਡੀਆ ਨੂੰ ਦਿੱਤੀ ਹੈ।

Related posts

Salman Khan: ਮਾਂ ਸਲਮਾ ਖਾਨ ਨਾਲ ਲਾਡ ਲੜਾਉਂਦੇ ਨਜ਼ਰ ਆਏ ਸਲਮਾਨ ਖਾਨ, ਭਾਣਜੀ ਨਾਲ ਵੀ ਕੀਤੀ ਖੂਬ ਮਸਤੀ, ਵੀਡੀਓ ਜਿੱਤ ਰਿਹਾ ਦਿਲ

On Punjab

ਅਕਸ਼ੇ ਕੁਮਾਰ ਨੇ ਯੂ ਟਿਊਬਰ ਨੂੰ ਭੇਜਿਆ 500 ਕਰੋੜ ਦਾ ਮਾਨਹਾਨੀ ਨੋਟਿਸ

On Punjab

ਫੇਮਸ ਹੁੰਦੇ ਹੀ ਰਾਣੂ ਮੋਂਡਲ ਨੇ ਕੀਤਾ ਵੱਡਾ ਖੁਲਾਸਾ

On Punjab