75.99 F
New York, US
August 5, 2025
PreetNama
ਸਮਾਜ/Social

ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ‘ਤੇ ਆਸਾਨ ਨਹੀਂ ਹੈ ਤਾਲਿਬਾਨ ਲਈ ਕਬਜ਼ਾ ਕਰਨਾ

ਅਫ਼ਗਾਨਿਸਤਾਨ ਦੀ ਪੰਚਸ਼ੀਰ ਘਾਟੀ ਦੇਸ਼ ਦਾ ਉਹ ਖੇਤਰ ਹੈ ਜਿਸ ‘ਤੇ ਹੁਣ ਤਕ ਤਾਲਿਬਾਨ ਦਾ ਕਬਜ਼ਾ ਨਹੀਂ ਹੋਇਆ ਹੈ। ਇਸ ਦੀ ਵਜ੍ਹਾ ਹੈ ਇੱਥੇ ਦੇ ਭੂਗੋਲਿਕ ਹਾਲਾਤ, ਜਿਸ ਨੇ ਇਸ ਨੂੰ ਹੁਣ ਕਰ ਮਜ਼ਬੂਤ ਬਣਾਇਆ ਹੋਇਆ ਹੈ। ਇਸ ‘ਤੇ ਕਬਜ਼ੇ ਨੂੰ ਲੈ ਕੇ ਹੁਣ ਜਿੱਥੇ ਤਾਲਿਬਾਨ ਨੇ ਕਮਰ ਕੱਸ ਲਈ ਹੈ ਉੱਥੇ ਹੀ ਪੰਚਸ਼ੀਰ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਬੇਹੱਦ ਹੀ ਮੁਸ਼ਕਲ ਖੇਤਰ ਹੈ। ਇਸ ਕਰਕੇ, ਇਸ ਨੂੰ ਭੁਲਭੁਲੀਆ ਵੀ ਕਿਹਾ ਜਾਂਦਾ ਹੈ।

ਦੱਸਣਯੋਗ ਹੈ ਕਿ ਪੰਚਸ਼ੀਰ ਕਾਬੂਲ ਤੋਂ ਸਿਰਫ਼ 125 ਕਿਮੀ ਦੂਰੀ ‘ਤੇ ਸਥਿਤ ਹੈ। ਪੰਚਸ਼ੀਰ ਉੱਚੇ ਪਹਾੜਾਂ ਨਾਲ ਘਿਰੀ ਇਕ ਘਾਟੀ ਹੈ। ਇੱਥੇ ਦੇ ਮੁਸ਼ਕਲਾਂ ਵਾਲੇ ਰਾਸਤਿਆਂ ‘ਤੇ ਕਿਸੇ ਬਾਹਰ ਦੇ ਵਿਅਕਤੀ ਦਾ ਗੁੰਮ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਇੱਥੇ ਆਉਣਾ ਤੇ ਨਿਕਲਣਾ ਦੋਵੇਂ ਹੀ ਕਾਫੀ ਮੁਸ਼ਕਿਲ ਹੈ। ਤਾਲਿਬਾਨ ਹੀ ਨਹੀਂ ਅਮਰੀਕਾ ਵੀ ਇੱਥੇ ਤਕ ਨਹੀਂ ਪਹੁੰਚ ਸਕਿਆ ਹੈ। ਪੰਚਸ਼ੀਰ ਇਸ ਸਮੇਂ ਤਾਲਿਬਾਨ ਖ਼ਿਲਾਫ਼ ਮੋਰਚਾਬੰਦੀ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋ ਚੁੱਕਾ ਹੈ। ਇੱਥੇ Northern Alliance ਮੁਕਾਬਲੇ ਲਈ ਤਿਆਰ ਹੈ। ਉਸ ਨਾਲ ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਦੀ ਫ਼ੌਜ ਦੇ ਰਹੀ ਹੈ।

ਪੰਚਸ਼ੀਰ ਸਿਰਫ਼ ਤਾਲਿਬਾਨ ਖ਼ਿਲਾਫ਼ ਹੀ ਨਹੀਂ ਉੱਠ ਖੜ੍ਹੀ ਹੋਈ ਹੈ ਬਲਕਿ ਇਸ ਤੋਂ ਪਹਿਲਾਂ ਇੱਥੇ ਰੂਸ ਤੇ ਦਾ ਵੀ ਜ਼ਬਰਦਸਤ ਵਿਰੋਧ ਹੋਇਆ ਸੀ। ਰੂਸ ਨੂੰ ਬਾਹਰ ਕੱਢਣ ‘ਚ ਪੰਚਸ਼ੀਰ ਤੇ Northern Alliance ਦੀ ਅਹਿਮ ਭੂਮਿਕਾ ਰਹੀ ਹੈ। Northern Alliance ਦੇ ਆਗੂ ਅਹਿਮੰਦ ਮਸੂਦ ਦਾ ਇਹ ਗੜ੍ਹ ਹੈ। ਕਦੇ ਉਨ੍ਹਾਂ ਦੇ ਪਿਤਾ ਅਹਿਮੰਦ ਸ਼ਾਹ ਮਸੂਦ ਨੇ ਇਸ ਇਲਾਕੇ ਨੂੰ ਰੂਸ ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਸੀ ਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜਬੂਰ ਕੀਤਾ ਸੀ। ਮਸੂਦ ਦੇਸ਼ ਦੇ ਰੱਖਿਆ ਮੰਤਰੀ ਵੀ ਰਹਿ ਚੁੱਕੇ ਹਨ।

Related posts

ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਾਮਲੇ ’ਚ ਦੋ ਹਿਰਾਸਤ ’ਚ ਲਏ

On Punjab

ਫ਼ੋਨ ‘ਤੇ ਗੱਲ ਕਰਦੀ-ਕਰਦੀ ਸੱਪਾਂ ਦੇ ਜੋੜੇ ‘ਤੇ ਬੈਠ ਗਈ ਮਹਿਲਾ, ਫਿਰ ਵਰਤਿਆ ਭਾਣਾ

On Punjab

ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

On Punjab