PreetNama
ਫਿਲਮ-ਸੰਸਾਰ/Filmy

Priyanka Chopra ਬਣੀ MAMI ਮੁੰਬਈ ਫਿਲਮ ਫੈਸਟੀਵਲ ਦੀ ਚੇਅਰਪਰਸਨ, ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਲੈ ਜਾਣ ਦਾ ਕੀਤਾ ਵਾਅਦਾ

ਬਾਲੀਵੁੱਡ ਦੀਆਂ ਹੱਦਾਂ ’ਚੋਂ ਨਿਕਲ ਕੇ ਖੁਦ ਨੂੰ ਗਲੋਬਲ ਸਟਾਰ ਦੇ ਰੂਪ ’ਚ ਸਥਾਪਤ ਕਰ ਚੁੱਕੀ ਪਿ੍ਰਅੰਕਾ ਚੋਪੜਾ ਨੇ ਹੁਣ ਇਕ ਨਵੀਂ ਜ਼ਿੰਮੇਵਾਰੀ ਕਬੂਲ ਕੀਤੀ ਹੈ। ਉਨ੍ਹਾਂ ਨੂੰ MAMI ਮੁੰਬਈ ਫਿਲਮ ਫੈਸਟੀਵਲ ਦੀ ਚੇਅਰਪਰਸਨ ਨਿਯੁਕਤ ਕੀਤੀ ਗਿਆ ਹੈ। ਪਿ੍ਰਅੰਕਾ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਰਾਹੀਂ ਦਿੰਦੇ ਹੋਏ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ’ਤੇ ਲੈ ਕੇ ਜਾਵੇਗੀ।

ਪਿ੍ਰਅੰਕਾ ਚੋਪੜਾ ਨੇ Renowned Filmmaker Martin Scorsese ਦੀ ਇਕ ਕੋਟ ਦੇ ਨਾਲ ਆਪਣੀ ਗੱਲ ਸ਼ੁਰੂ ਕੀਤੀ – ਹੁਣ ਸਾਨੂੰ ਪਹਿਲਾਂ ਤੋਂ ਕੀਤੇ ਵੱਧ ਇਕ-ਦੂਜੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਤੇ ਅਸੀਂ ਕਿਸ ਤਰ੍ਹਾਂ ਦੁਨੀਆ ਦੇਖਦੇ ਹਾਂ, ਇਹ ਸਮਝਣ ਦੀ ਜ਼ਰੂਰਤ ਹੈ। ਇਸ ਲਈ ਸਿਨੇਮਾ ਸਭ ਤੋਂ ਵਧੀਆਂ ਮਾਧਿਅਮ ਹੈ।

ਪਿ੍ਰਅੰਕਾ ਨੇ ਲਿਖਿਆ – ਇਸ ਵਿਚਾਰ ਦੇ ਨਾਲ ਮੈਂ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਾਂ… ਜੀਓ ਮਾਮੀ ਫਿਲਮ ਫੈਸਟੀਵਲ ਦੀ ਚੇਅਰਪਰਸਨ। ਭਾਰਤ ਦਾ ਅਗਰਾਨੀ ਫਿਲਮ ਫੈਸਟੀਵਲ। ਇਕ ਸੋਚ ਰੱਖਣ ਵਾਲੇ ਲੋਕਾਂ ਦੀ ਇਕ ਬਿਹਤਰੀਨ ਟੀਮ ਦੇ ਨਾਲ ਕੰਮ ਕਰਦੇ ਹੋਏ, ਅਸੀਂ ਇਸ ਫੈਸਟੀਵਲ ਨੂੰ ਨਵੀਂ ਊਰਜਾ ਦੇ ਨਾਲ ਨਵਾਂ ਰੂਪ ਦੇ ਰਹੇ ਹਾਂ? ਇਹ ਜ਼ੋਰਦਾਰ ਬਦਲਾਅ ਬੀਤੇ ਦੋ ਸਾਲਾਂ ’ਚ ਦੁਨੀਆ ਜਿਸ ਤਰ੍ਹਾਂ ਬਦਲੀ ਹੈ, ਉਸੇ ਅਨੁਸਾਰ ਹੋਵੇਗਾ। ਇਹ ਨਵੀਂ ਸ਼ੁਰੂਆਤ ਲਈ ਮੈਂ ਬਹੁਤ ਉਤਸ਼ਾਹਤ ਹਾਂ।

Related posts

ਨਿਮਰਤ ਅਤੇ ਅਕਸ਼ੈ ਨੇ ‘ਰੰਗ’ ਨਾਲ ਰੌਣਕਾਂ ਲਾਈਆਂ

On Punjab

ਆਖਰ ਵਿਆਹ ਬਾਰੇ ਬੋਲ ਹੀ ਪਏ ਅਰਜੁਨ, ਮਲਾਇਕਾ ਨਾਲ ਚਰਚੇ ‘ਤੇ ਖੁਲਾਸਾ

On Punjab

ਕੱਲ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਤਾਨੀਆ ਦੀ ਫਿਲਮ ‘ਸੁਫਨਾ’

On Punjab