74.48 F
New York, US
July 5, 2026
PreetNama
ਸਿਹਤ/Health

Health Tips : ਸ਼ੂਗਰ ਦੀ ਬੀਮਾਰੀ ਨੂੰ ਦੂਰ ਕਰਨ ਲਈ ਅਪਣਾਉ ਇਹ ਘਰੇਲੂ ਤਰੀਕੇ

ਅੱਜ-ਕੱਲ੍ਹ ਸ਼ੂਗਰ( Diabetes) ਦੀ ਬੀਮਾਰੀ ਬਹੁਤ ਹੀ ਜ਼ਿਆਦਾ ਹੋ ਰਹੀ ਹੈ। ਇਹ ਬੀਮਾਰੀ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਹੋਣ ਲੱਗ ਗਈ ਹੈ। ਸ਼ੂਗਰ ਦੀ ਬੀਮਾਰੀ ਹੋਣ ਨਾਲ ਹੋਰ ਕਈ ਬੀਮਾਰੀਆਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਬੀਮਾਰੀ ‘ਚ ਦਵਾਈ ਲੈਣ ਦੇ ਨਾਲ-ਨਾਲ ਪ੍ਰਹੇਜ਼ ਵੀ ਕਾਫ਼ੀ ਕਰਨਾ ਪੈਂਦਾ ਹੈ। ਜੇ ਕਿਸੇ ਵਿਅਕਤੀ ਨੂੰ ਇਹ ਬੀਮਾਰੀ ਹੋ ਜਾਵੇ ਤਾਂ ਜ਼ਿੰਦਗੀ ਭਰ ਲਈ ਠੀਕ ਨਹੀਂ ਹੁੰਦੀ। ਇਸ ਨੂੰ ਕੰਟਰੋਲ ‘ਚ ਰੱਖਣਾ ਜ਼ਰੂਰੀ ਹੁੰਦਾ ਹੈ। ਅਸੀਂ ਕੁਝ ਘਰੇਲੂ ਤਰੀਕਿਆਂ ਨਾਲ ਇਸ ਬੀਮਾਰੀ ਨੂੰ ਕੰਟਰੋਲ ‘ਚ ਰੱਖ ਸਕਦੇ ਹਾਂ।

ਸ਼ੂਗਰ ਲਈ ਜ਼ਰੂਰੀ ਹਨ ਇਹ ਘਰੇਲੂ ਤਰੀਕੇ:

ਕਰੇਲੇ: ਇਸ ਨੁਸਖ਼ੇ ਲਈ ਸਭ ਤੋਂ ਪਹਿਲਾਂ ਇਕ ਕਿਲੋ ਤਕ ਦੀ ਮਾਤਰਾ ਵਿਚ ਕਰੇਲੇ ਲਉ। ਇਨ੍ਹਾਂ ਕਰੇਲਿਆਂ ਨੂੰ ਥੋੜ੍ਹਾ ਮੋਟਾ ਪੀਸ ਲਉ। ਪੀਸੇ ਹੋਏ ਕਰੇਲਿਆਂ ਨੂੰ ਇਕ ਟੱਬ ਵਿਚ ਪਾਉ ਅਤੇ ਇਨ੍ਹਾਂ ਵਿਚ ਅਪਣੇ ਪੈਰ ਡੁਬੋ ਕੇ ਰੱਖੋ। ਅਪਣੇ ਪੈਰਾਂ ਨੂੰ ਥੋੜ੍ਹਾ ਹਿਲਾਉਂਦੇ ਰਹੋ। 15-20 ਮਿੰਟ ਬਾਅਦ ਜਦੋਂ ਤੁਹਾਡੀ ਜੀਭ ਤੇ ਕੁਸੈਲਾ ਜਿਹਾ ਸਵਾਦ ਆਉਣ ਲੱਗੇ ਤਾਂ ਅਪਣੇ ਪੈਰਾਂ ਨੂੰ ਧੋ ਲਉ।

ਇਸ ਤਰੀਕੇ ਨੂੰ ਇਕ ਵਾਰ ਜ਼ਰੂਰ ਅਪਣਾ ਕੇ ਦੇਖੋ, ਤੁਹਾਡਾ ਸ਼ੂਗਰ ਲੈਵਲ ਜ਼ਰੂਰ ਕੰਟਰੋਲ ਵਿਚ ਆ ਜਾਵੇਗਾ। ਹਰੇ ਪਿਆਜ਼: 4-5 ਹਰੇ ਪਿਆਜ਼ ਲਉ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਲਉ। ਇਹ ਹਰੇ ਪਿਆਜ਼ ਰਾਤ ਨੂੰ ਪਾਣੀ ਵਿਚ ਭਿਉਂ ਕੇ ਰੱਖੋ। ਧਿਆਨ ਰਹੇ ਇਨ੍ਹਾਂਂ ਨੂੰ ਜੜ੍ਹਾਂ ਸਮੇਤ ਪਾਣੀ ਵਿਚ ਭਿਉਂ ਕੇ ਰੱਖੋ। ਸਵੇਰ ਸਮੇਂ ਇਹ ਪਾਣੀ ਪੀ ਲਉ। ਕੁੱਝ ਹੀ ਦਿਨਾਂ ਵਿਚ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤਰੀਕੇ ਨਾਲ ਹਮੇਸ਼ਾ ਸ਼ੂਗਰ ਕੰਟਰੋਲ ਵਿਚ ਰਹੇਗੀ।

Related posts

ਕੀ ਕੋਰੋਨਾ ਵਾਇਰਸ ਤੇ ਬਲੈਕ ਫੰਗਸ ਇਕੱਠੇ ਹੋ ਸਕਦੇ ਹਨ? ਜਾਣੋ ਇਸ ਬਾਰੋ ਸਭ ਕੁਝ

On Punjab

ਜੇਕਰ ਵੱਧ ਗਿਆ ਹੈ ਕੋਲੇਸਟ੍ਰੋਲ ਤਾਂ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

On Punjab

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab