PreetNama
ਰਾਜਨੀਤੀ/Politics

SC ਨੇ ਲਗਾਈ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਦੀ 2 ਹਫ਼ਤੇ ਦੀ ਫਰਲੋ ’ਤੇ ਰੋਕ, ਜਬਰ ਜਨਾਹ ਮਾਮਲੇ ’ਚ ਕੱਟ ਰਿਹੈ ਉਮਰ ਕੈਦ ਦੀ ਸਜ਼ਾ

 ਜਬਰ ਜਨਾਹ ਦੇ ਇਕ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਦੇ ਬੇਟੇ ਨਾਰਾਇਣ ਸਾਈਂ ਨੂੰ ਅੱਜ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਨਾਰਾਇਣ ਸਾਈਂ ਦੀ ਦੋ ਹਫਤੇ ਦੀ ਫਰਲੋ ’ਤੇ ਰੋਕ ਲਗਾ ਦਿੱਤੀ ਹੈ।

ਦਰਅਸਲ, ਗੁਜਰਾਤ ਹਾਈ ਕੋਰਟ ਨੇ ਨਾਰਾਇਣ ਸਾਂਈ ਦੀ ਦੋ ਹਫ਼ਤੇ ਦੀ ਫਰਲੋ ਮਨਜ਼ੂਰ ਕੀਤੀ ਸੀ। ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਗੁਜਰਾਤ ਹੋਈ ਕੋਰਟ ਦੇ ਫ਼ੈਸਲੇ ਨੂੰ ਖਾਰਜ਼ ਕਰਦੇ ਹੋਏ ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ਦੀ ਦੋ ਹਫ਼ਤੇ ਦੀ ਫਰਲੋ ’ਤੇ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਨਾਰਾਇਣ ਸਾਈਂ 2014 ਦੇ ਇਕ ਜਬਰ ਜਨਾਹ ਮਾਮਲੇ ’ਚ ਦੋਸ਼ੀ ਹੈ ਤੇ ਮੌਜੂਦਾ ਸਮੇਂ ’ਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਐੱਸਜੀ ਤੁਸ਼ਾਰ ਮੇਹਤਾ ਹਾਈਕੋਰਟ ਦੇ ਜੂਨ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਗੁਜਰਾਤ ਸਰਕਾਰ ਵੱਲੋਂ ਪੇਸ਼ ਹੋਏ ਸਨ। ਇਸ ਤੋਂ ਪਹਿਲਾਂ ਨਾਰਾਇਣ ਸਾਂਈ ਨੇ 14 ਦਿਨ ਦੀ ਜਮਾਨਤ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਾਈਂ ਦੀ ਪਟੀਸ਼ਨ ਮਨਜ਼ੂਰ ਕੀਤੀ ਸੀ।

Related posts

ਏਅਰ ਇੰਡੀਆ ਜਹਾਜ਼ ਹਾਦਸਾ: ਪਾਇਲਟ ਐਸੋਸੀਏਸ਼ਨ ਵੱਲੋਂ ‘ਪਾਇਲਟ ਦੀ ਖੁਦਕੁਸ਼ੀ ਬਾਰੇ ਲਾਪਰਵਾਹ ਅਤੇ ਬੇਬੁਨਿਆਦ ਇਲਜ਼ਾਮ’ ਦੀ ਨਿੰਦਾ

On Punjab

ਮੋਗਾ ਦੇ ਪਿੰਡ ਦੌਧਰ ਗਰਬੀ ਵਿੱਚ ਨੌਜਵਾਨ ਦੇ ਸਿਰ ’ਚ ਮਾਰੀ ਗੋਲੀ

On Punjab

ਵਿਸਾਵਦਰ ਸੀਟ ਤੋਂ ‘ਆਪ’ ਉਮੀਦਵਾਰ ਇਤਾਲੀਆ ਗੋਪਾਲ ਜੇਤੂ

On Punjab