PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ

ਮੁੰਬਈ: ਬੌਲੀਵੁੱਡ ਦੇ ਮੈਗਾਸਟਾਰ ਫਿਲਮ ਦੀ ਸ਼ੂਟਿੰਗ ਦੌਰਾਨ ਸਮੇਂ ਦੇ ਬੜੇ ਪਾਬੰਦ ਹਨ। ਉਹ ਫਿਲਮ ਦੇ ਕਿਸੇ ਵੀ ਸੀਨ ਦੀ ਰਿਹਰਸਲ ਵੀ ਲਗਨ ਨਾਲ ਕਰਦੇ ਹਨ ਪਰ ਆਪਣੇ ਵਿਦਿਆਰਥੀ ਸਮੇਂ ਦੌਰਾਨ ਉਹ ਵੀ ਸਕੂਲ ’ਚ ਕਲਾਸਾਂ ਛੱਡ ਕੇ ਭੱਜ (ਬੰਕ) ਜਾਂਦੇ ਸਨ। ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੌਰਾਨ ਅਦਾਕਾਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਵੀ ਆਪਣੇ ਸਕੂਲ ਸਮੇਂ ਦੌਰਾਨ ਬੰਕ ਮਾਰਦੇ ਰਹੇ ਹਨ। ਇਸ ਸ਼ੋਅ ਦੇ ‘ਇੰਡੀਆ ਚੈਂਲੇਜਰ ਵੀਕ’ ਦੌਰਾਨ ਨਵਾਂ ਮੋੜ ਆ ਗਿਆ ਹੈ। ਇਸ ਹਫ਼ਤੇ ਸ਼ੋਅ ਦੇ 10 ਪ੍ਰਤੀਭਾਗੀਆਂ ਵਿੱਚੋਂ ਦੋ ਜਣੇ ਫਾਸਟੈਸਟ ਫਿੰਗਰ ਫਸਟ (ਐੱਫਐੱਫਐੱਫ) ਤਹਿਤ ‘ਜਲਦੀ 5 ਬਜ਼ਰ ਰਾਊਂਡ’ ਵਿੱਚ ਹੌਟਸੀਟ ਲਈ ਮੁਕਾਬਲਾ ਕਰਨਗੇ। ਇਸ ਦੌਰਾਨ ਜੇਤੂ ਰਹਿਣ ਵਾਲਾ ਇਸ ਵਿੱਚ ਅੱਗੇ ਖੇਡੇਗਾ। ਇਸ ਸ਼ੋਅ ਦੌਰਾਨ ਪੰਜਾਬ ਦੇ ਜਸਪਾਲ ਸਿੰਘ ਨੇ ਆਪਣੇ ਗਿਆਨ ਨਾਲ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ ਹੈ। ਉਹ ਇੱਕ ਸਾਇੰਸ ਲੈਬ ਅਸਿਸਟੈਂਟ ਵਜੋਂ ਕੰਮ ਕਰਦਾ ਹੈ। ਇਸ ਦੌਰਾਨ ਅਮਿਤਾਭ ਨਾਲ ਗੱਲਬਾਤ ਕਰਦਿਆਂ ਉਸ ਨੇ ਕੁਝ ਫਿਲਮਾਂ ਜਿਵੇਂ ‘ਮੁਹੱਬਤੇਂ’ ਵਿੱਚ ਕੀਤੇ ਪ੍ਰਿੰਸੀਪਲ ਦੇ ਕੀਤੇ ਰੋਲ ਬਾਰੇ ਚਰਚਾ ਕੀਤੀ। ਇਸ ਦੌਰਾਨ ਉਸ ਨੇ ਅਦਾਕਾਰ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਅਸਲ ਵਿੱਚ ਪ੍ਰਿੰਸੀਪਲ ਹੁੰਦੇ ਤਾਂ ਵੀ ਫਿਲਮਾਂ ਵਿੱਚ ਦਿਖਾਏ ਕਿਰਦਾਰ ਵਾਂਗ ਹੀ ਸਖ਼ਤ ਹੋਣਾ ਸੀ। ਜਸਪਾਲ ਨੇ ਸਵਾਲ ਕੀਤਾ ਕਿ ਕਦੇ ਅਮਿਤਾਭ ਨੇ ਕਲਾਸਾਂ ਛੱਡੀਆਂ ਸਨ। ਇਸ ਦੇ ਜਵਾਬ ਵਿੱਚ ਅਦਾਕਾਰ ਨੇ ਕਿਹਾ ਕਿ ਉਹ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਸੀ। ਉਸ ਦੇ ਸਕੂਲ ਦਾ ਪ੍ਰਿੰਸੀਪਲ ਬਹੁਤ ਸਖ਼ਤ ਸੁਭਾਅ ਵਾਲਾ ਸੀ ਪਰ ਉਹ ਇਸ ਦੇ ਬਾਵਜੂਦ ਸਕੂਲ ’ਚ ਬੰਕ ਮਾਰਦੇ ਰਹੇ ਹਨ।

Related posts

US : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਸੰਵਿਧਾਨ ਨੂੰ ਖ਼ਤਮ ਕਰਨ ਦੀ ਕਹੀ ਗੱਲ, ਵ੍ਹਾਈਟ ਹਾਊਸ ਨੇ ਕੀਤੀ ਨਿੰਦਾ

On Punjab

ਸਿੰਗਾਪੁਰ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਗ਼ਲਤੀ, ਬ੍ਰੇਕ ਲਾਉਣੀ ਭੁੱਲਿਆ ਪਾਇਲਟ; ਮਚਿਆ ਹੜਕੰਪ

On Punjab

ਪਾਕਿਸਤਾਨ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਦੋਸ਼ ‘ਚ ਭੀੜ ਨੇ ਪੱਥਰ ਮਾਰ ਕੇ ਕੀਤਾ ਵਿਅਕਤੀ ਦਾ ਕਤਲ, ਦਰੱਖ਼ਤ ਨਾਲ ਲਟਕਾਈ ਲਾਸ਼

On Punjab