PreetNama
ਖੇਡ-ਜਗਤ/Sports News

Tokyo Olympics ‘ਚ ਪਹਿਲਾ ਗੋਲਡ ਆਉਣ ਤੋਂ ਬਾਅਦ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ’, ‘ਤੇ ਝੂੰਮੇ ਸੁਨੀਲ ਗਾਵਸਕਰ

ਟੋਕੀਓ ਓਲੰਪਿਕ 2020 (Tokyo Olympics 2020) ‘ਚ ਭਾਰਤ ਨੂੰ ਜਿਸ ਦੀ ਤਲਾਸ਼ ਸੀ, ਉਹ ਤਲਾਸ਼ ਆਖਰ ‘ਚ ਜਾ ਕੇ ਪੂਰੀ ਹੋਈ, ਜਦੋਂ ਸ਼ਨਿਚਰਵਾਰ ਨੂੰ ਭਾਲਾ ਸੁੱਟਣ ਮੁਕਾਬਲੇ ‘ਚ ਭਾਰਤ ਦੇ ਨੀਰਜ ਚੋਪੜਾ (Neeraj Chopra) ਨੇ ਗੋਲਡ ਮੈਡਲ (Gold Medal) ਜਿੱਤਿਆ। ਨੀਰਜ ਚੋਪੜਾ ਤੋਂ ਪਹਿਲਾਂ ਭਾਰਤ ਟੋਕੀਓ ਓਲੰਪਿਕ ‘ਚ 6 ਮੈਡਲ ਜਿੱਤ ਚੁੱਕਿਆ ਸੀ ਪਰ ਇਕ ਵੀ ਗੋਲਡ ਮੈਡਲ ਨਹੀਂ ਜਿੱਤਿਆ ਸੀ। ਨੀਰਜ ਚੋਪੜਾ ਨੇ ਸੋਨੇ ਦਾ ਸੋਕਾ ਖ਼ਤਮ ਕੀਤਾ ਤਾਂ ਇਸ ਖ਼ੁਸ਼ੀ ਨੂੰ ਪੂਰੇ ਦੇਸ਼ ‘ਚ ਸੈਲੀਬ੍ਰੇਟ ਕੀਤਾ ਗਿਆ। ਇੱਥੇ ਤਕ ਕਿ ਇੰਗਲੈਂਡ ਦੇ ਦੌਰੇ ‘ਤੇ ਗਏ ਕਮੈਂਟ੍ਰੀ ਕਰਨ ਲਈ ਗਏ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਵੀ ਖ਼ੁਦ ਨੂੰ ਰੋਕ ਨਹੀਂ ਸਕੇ।

ਟੋਕੀਓ ਓਲੰਪਿਕ 2020 ‘ਚ ਸ਼ਨਿਚਰਵਾਰ 7 ਅਗਸਤ ਨੂੰ ਜਿਵੇਂ ਹੀ ਭਾਰਤੀ ਐਥਲੀਟ ਨੀਰਜ ਚੋਪੜਾ ਨੇ ਆਪਣੇ ਗੋਲਡਨ ਥ੍ਰੋਅ ਤੋਂ ਭਾਲਾ ਸੁੱਟ ਮੁਕਾਬਲੇ ਦਾ ਸੋਨੇ ਦਾ ਮੈਡਲ ਜਿੱਤਿਆ ਤਾਂ ਕਰੋੜਾਂ ਭਾਰਤੀ ਪ੍ਰਸ਼ੰਸਕ ਖ਼ੁਸ਼ੀ ਨਾਲ ਝੁੰਮਣ ਲੱਗੇ। ਇਸ ਇਤਿਹਾਸਕ ਗੋਲਡ ਮੈਡਲ ਦੀ ਜਿੱਤ ਦਾ ਜ਼ਸ਼ਨ ਮਨਾਉਣ ਨਾਲ ਖ਼ੁਦ ਨੂੰ ਭਾਰਤ ਕ੍ਰਿਕਟ ਦੇ ਦਿੱਗਜ ਬੱਲੇਬਾਜ਼ ਤੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਵੀ ਨਹੀਂ ਰੋਕ ਸਕੇ। 100 ਤੋਂ ਵੀ ਜ਼ਿਆਦਾ ਸਾਲ ਬਾਅਦ ਐਥਲੀਟਕਸ ਦਾ ਪਹਿਲਾ ਗੋਲਡ ਮੈਡਲ ਆਉਣ ‘ਤੇ ਸੁਨੀਲ ਗਾਵਸਕਰ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ ਗਾਣਾ ਗਾ ਕੇ ਝੁੰਮਣ ਲੱਗੇ।’

ਜਦੋਂ, ਗਾਵਸਕਰ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਦਿਲ ਤੋਂ ਨਿਕਲਿਆ ਸੀ। ਭਾਰਤ ਤੇ ਇੰਗਲੈਂਡ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਦੌਰਾਨ ਉਨ੍ਹਾਂ ਨਾਲ ਕਮੈਂਟਰੀ ਕਰ ਰਹੇ ਸਾਬਕਾ ਭਾਰਤੀ ਕ੍ਰਿਕਟਰ ਅਸ਼ੀਸ਼ ਨਹਿਰਾ ਵੀ ਨੀਰਜ ਚੋਪੜਾ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਝੁੰਮਦੇ ਨਜ਼ਰ ਆਏ।

Related posts

CDS General Bipin Rawat Funeral : ਪੰਜ ਤੱਤਾਂ ‘ਚ ਵਿਲੀਨ ਹੋਏ ਹਿੰਦੁਸਤਾਨ ਦੇ ਸਪੂਤ, ਦਿੱਤੀ ਗਈ 17 ਤੋਪਾਂ ਦੀ ਸਲਾਮੀ

On Punjab

ICC Rainking : ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਬੁਮਰਾਹ ਦੂਜੇ ਸਥਾਨ ‘ਤੇ ਫਿਸਲੇ, ਵਿਰਾਟ ਪਹਿਲੇ ਸਥਾਨ ‘ਤੇ ਬਰਕਰਾਰ

On Punjab

ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ

On Punjab