PreetNama
ਫਿਲਮ-ਸੰਸਾਰ/Filmy

Deepika padukone ਨੇ ਸ਼ੁਰੂ ਕੀਤੀ ਸ਼ਕੁਨ ਬਤਰਾ ਦੀ ਅਨਟਾਈਟਲਿਡ ਫਿਲਮ ਦੀ ਸ਼ੂਟਿੰਗ, ਮੁੰਬਈ ਸਥਿਤ ਸੈੱਟ ’ਤੇ ਹੋਈ ਸਪਾਟ

ਬਾਲੀਵੁੱਡ ਦੀ ਚਹੇਤੀ ਅਦਾਕਾਰਾ ਦੀਪਿਕਾ ਪਾਦੂਕੌਣ ਆਪਣੀ ਜ਼ਬਰਦਸਤ ਐਕਟਿੰਗ ਲਈ ਜਾਣੀ ਜਾਂਦੀ ਹੈ। ਉਹ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਪਤੀ ਰਣਵੀਰ ਸਿੰਘ ਨਾਲ ਫਨੀ ਫੋਟੋਜ਼ ਵੀਡੀਓ ਸ਼ੇਅਰ ਕਰਦੀ ਹੈ। ਹੁਣ ਇੰਸਟਾਗ੍ਰਾਮ ਉਨ੍ਹਾਂ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਆਗਾਮੀ ਸ਼ਕੁਨ ਬਤਰਾ ਦੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੀ ਇਸ ਫੋਟੋ ਨੂੰ ਪੈਪਰਾਜੀ ਫੋਟੋਗ੍ਰਾਫਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਫੋਟੋ ’ਚ ਅਦਾਕਾਰਾ ਵ੍ਹਾਈਟ ਕਲਰ ਦੇ ਕ੍ਰਾਪ ਟਾਪ ਦੇ ਉਪਰ ਇਕ ਓਵਰ ਸਾਈਡ ਸ਼ਲਰਗ ਪਹਿਣਨੇ ਹੋਈ ਨਜ਼ਰ ਆ ਰਹੀ ਹੈ। ਤਸਵੀਰ ਇੰਸਟਾਗ੍ਰਾਮ ’ਤੇ ਸ਼ੇਅਰ ਕਰ ਕੇ ਪੈਪਰਾਜ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰਵਾਰ ਨੂੰ ਅਦਾਕਾਰਾ ਦੀਪਿਕਾ ਪਾਦੂਕੌਣ ਨੂੰ ਸ਼ਕੁਨ ਬਤਰਾ ਦੀ ਅਨਟਾਈਟਲਿਡ ਫਿਲਮ ਦੇ ਮੁੰਬਈ ਸਥਿਤ ਸੈੱਟ ’ਤੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੀਪਿਕਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਲੋਕ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ ਲਈ ਸ਼ੁੱਭਕਾਮਨਾਵਾਂ ਵੀ ਦੇ ਰਹੇ ਹਨ।

Related posts

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ

On Punjab

Brahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲ

On Punjab

Exclusive : ਇਸ ਤਰੀਕ ਤੋਂ ਸੈੱਟ ‘ਤੇ ਵਾਪਸ ਆ ਰਹੀ ਐ ਸ਼ਹਿਨਾਜ਼ ਕੌਰ ਗਿੱਲ, ‘ਹੌਂਸਲਾ ਰੱਖ’ ਦਾ ਪ੍ਰਮੋਸ਼ਨ ਸਾਂਗ ਕਰੇਗੀ ਸ਼ੂਟ

On Punjab