PreetNama
ਸਮਾਜ/Social

Afghanistan: Taliban ਨੇ 15 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਲੜਕੀਆਂ ਦੀ ਮੰਗੀ ਲਿਸਟ, ਗੁਲਾਮ ਬਣਾਉਣ ਦੀ ਹੈ ਤਿਆਰੀ

ਅਫਗਾਨਿਸਤਾਨ ’ਚ ਤਾਲਿਬਾਨ ਅੱਤਵਾਦੀਆਂ ਦਾ ਕਹਿਰ ਜਾਰੀ ਹੈ। ਤਾਲਿਬਾਨ ਵੱਲੋਂ ਇਕ ਪਾਸੇ ਇਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 15 ਸਾਲ ਤੋਂ ਉੱਪਰ ਦੀ ਉਮਰ ਦੀਆਂ ਸਾਰੀਆਂ ਲੜਕੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਸਾਰੀਆਂ ਵਿਧਵਾ ਔਰਤਾਂ ਦੀ ਲਿਸਟ ਮੁਹੱਈਆ ਕਰਵਾਈ ਜਾਵੇ।

ਦਿ ਸਨ ’ਚ ਛਪੀ ਇਕ ਰਿਪੋਰਟ ਅਨੁਸਾਰ, ਤਾਲਿਬਾਨ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਫਾਈਟਰਸ ਨਾਲ ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਔਰਤਾਂ ਨੂੰ ਪਾਕਿਸਤਾਨ ਦੇ ਵਜ਼ੀਰਿਸਤਾਨ ’ਚ ਭੇਜ ਦੇਵੇਗਾ। ਜੇਕਰ ਕੋਈ ਲੜਕੀ ਮੁਸਲਮਾਨ ਨਹੀਂ ਹੋਵੇਗੀ ਤਾਂ ਉਸਦਾ ਧਰਮ ਪਰਿਵਰਤਨ ਕਰਵਾਇਆ ਜਾਵੇਗਾ। ਦਰਅਸਲ ਤਾਲਿਬਾਨ ਇਨ੍ਹਾਂ ਔਰਤਾਂ ਨੂੰ ਆਪਣੇ ਫਾਈਟਰਸ ਦਾ ਗੁਲਾਮ ਬਣਾਉਣਾ ਚਾਹੁੰਦਾ ਹੈ। ਫਾਈਟਰਸ ਇਨ੍ਹਾਂ ਔਰਤਾਂ ਦਾ ਸ਼ੋਸ਼ਣ ਕਰਨਗੇ।

 

ਤਾਲਿਬਾਨ ਨੇ ਜਾਰੀ ਕੀਤਾ ਪੱਤਰ ਤੇ ਮੰਗੀ ਲਿਸਟ

 

ਤਾਲਿਬਾਨ ਕਲਚਰਲ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਲੈਟਰ ’ਚ ਕਿਹਾ ਗਿਆ ਹੈ ਕਿ ਸਾਰੇ ਇਮਾਮ ਅਤੇ ਮੌਲਵੀ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕਿਆਂ ’ਚ ਮੌਜੂਦ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਔਰਤਾਂ ਦੀ ਲਿਸਟ ਸੌਂਪਣ।
ਔਰਤਾਂ ਦੇ ਘਰ ’ਚ ਇਕੱਲੇ ਰਹਿਣ ’ਤੇ ਪਾਬੰਦੀ

 

ਦੱਸ ਦੇਈਏ ਕਿ ਤਾਲਿਬਾਨ ਨੇ ਆਪਣੇ ਕਬਜ਼ੇ ਵਾਲੇ ਇਲਾਕਿਆਂ ’ਚ ਕਾਨੂੰਨ ਲਾਗੂ ਕਰ ਦਿੱਤਾ ਹੈ, ਇਥੇ ਹੁਣ ਸਿਗਰਟ ਪੀਣਾ, ਦਾੜ੍ਹੀ ਕੱਟਣਾ ਅਤੇ ਔਰਤਾਂ ਦਾ ਇਕੱਲੇ ਘਰੋਂ ਬਾਹਰ ਨਿਕਲਣਾ ਬੈਨ ਕਰ ਦਿੱਤਾ ਗਿਆ ਹੈ।

 

 

 

Related posts

🔴 ਪੰਜਾਬ ਜ਼ਿਮਨੀ ਚੋਣਾਂ ਦੇ ਨਤੀਜੇ ਲਾਈਵ : ਹਲਕਾ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੋਂ ‘ਆਪ’ ਤੇ ਬਰਨਾਲਾ ਤੋਂ ਕਾਂਗਰਸ ਉਮੀਦਵਾਰ ਜੇਤੂ

On Punjab

Cucumber Peel Benefits : ਕੀ ਤੁਸੀਂ ਵੀ ਸੁੱਟ ਦਿੰਦੇ ਹੋ ਖੀਰੇ ਦੇ ਛਿਲਕੇ ? ਤਾਂ ਜਾਣੋ ਬਿਨਾਂ ਛਿੱਲੇ ਇਸ ਨੂੰ ਖਾਣ ਦੇ ਕਈ ਫਾਇਦੇ

On Punjab

ਭਾਰਤ ‘ਚ ਨਵੇਂ ਅਮਰੀਕੀ ਰਾਜਦੂਤ ਲਈ ਨਾਮਜ਼ਦ ਹੋਣ ‘ਤੇ ਲਾਸ ਐਂਜਲਸ ਦੇ ਮੇਅਰ ਨੇ ਪ੍ਰਗਟਾਈ ਖੁਸ਼ੀ

On Punjab