PreetNama
ਖਾਸ-ਖਬਰਾਂ/Important News

2021 ਸਪੈਲਿੰਗ ਬੀ ਦੇ ਫਾਈਨਲ ਮੁਕਾਬਲੇ ’ਚ ਪਹੁੰਚੇਗੀ ਜਿਲ ਬਾਇਡਨ, ਭਾਰਤੀ ਮੂਲ ਦੇ ਬੱਚਿਆਂ ਦਾ ਦਬਦਬਾ

ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਇਡਨ ਫਲੋਰਿਡਾ ਬੀ ਮੁਕਾਬਲੇ ਦੇ ਫਾਈਨਲ ’ਚ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਪਹੁੰਚਣਗੇ। ਇਹ ਜਾਣਕਾਰੀ ਵ੍ਹਾਈਟ ਹਾਊਸ ਨੇ ਦਿੱਤੀ ਹੈ। ਅਮਰੀਕਾ ’ਚ ਪਿਛਲੇ 20 ਸਾਲ ਤੋਂ ਹੋਣ ਵਾਲੇ ਮਿਆਰੀ ਮੁਕਾਬਲੇ ’ਚ ਭਾਰਤੀ ਮੂਲ ਦੇ ਬੱਚਿਆਂ ਦਾ ਦਬਦਬਾ ਰਹਿੰਦਾ ਹੈ। ਇਸ ਵਾਰੀ ਵੀ ਫਾਈਨਲ ਮੁਕਾਬਲੇ ਲਈ ਚੁਣੇ ਗਏ 11 ਬੱਚਿਆਂ ’ਚੋਂ ਨੌ ਬੱਚੇ ਭਾਰਤੀ-ਅਮਰੀਕੀ ਹਨ।

ਵ੍ਹਾਈਟ ਹਾਊਸ ਨੇ ਕਿਹਾ ਕਿ ਸਪੈਲਿੰਗ ਬੀ ਮੁਕਾਬਲੇ ਦਾ ਫਾਈਨਲ ਹੋਣ ਤੋਂ ਤੁਰੰਤ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।

 

 

ਬਾਇਡਨ ਪਹਿਲਾ 2009 ’ਚ ਸਪੈਲਿੰਗ ਬੀ ਮੁਕਾਬਲੇ ’ਚ ਹਾਜ਼ਰ ਰਹੇ ਹਨ। ਇਹ ਮੁਕਾਬਲਾ ਵਾਸ਼ਿੰਗਟਨ ’ਚ ਹੋਇਆ ਸੀ। ਸਪੈਲਿੰਗ ਬੀ ਮੁਕਾਬਲਾ ਪਿਛਲੇ ਸਾਲ ਕੋਰੋਨਾ ਦੇ ਕਾਰਨ ਨਹੀਂ ਹੋ ਸਕਿਆ ਸੀ। ਦੂਜੀ ਆਲਮੀ ਜੰਗ ਦੇ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਇਹ ਮੁਕਾਬਲਾ ਨਹੀਂ ਹੋ ਸਕਿਆ। ਇਸ ਵਾਰੀ ਮੁਕਾਬਲਾ ਆਰਲੈਂਡੋ ਦੇ ਵਾਲਟ ਡਿਜ਼ਨੀ ਵਰਲਡ ਰਿਜ਼ਾਰਟ ’ਚ ਹੋ ਰਿਹਾ ਹੈ। ਸਪੈਲਿੰਗ ਬੀ ਸ਼ਬਦਾਂ ਦਾ ਇਕ ਮੁਕਾਬਲਾ ਹੈ, ਜਿਸ ਵਿਚ ਬੱਚਿਆਂ ਤੋਂ ਅੰਗਰੇਜ਼ੀ ਸ਼ਬਦਾਂ ਬਾਰੇ ਪੁੱਛਿਆ ਜਾਂਦਾ ਹੈ।

 

Related posts

India- America : ਹਾਪਕਿਨਜ਼ ਨੇ ਲਗਾਤਾਰ ਦੂਜੀ ਵਾਰ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ‘ਦੁਨੀਆ ਦੀ ਸਭ ਤੋਂ ਹੁਸ਼ਿਆਰ’ ਐਲਾਨਿਆ

On Punjab

ਠੰਢ ਕਾਰਨ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ’ਚ ਵਾਧਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ

On Punjab

ਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇ

On Punjab