PreetNama
ਰਾਜਨੀਤੀ/Politics

ਸੀਐੱਮ ਕੇਜਰੀਵਾਲ ਨੇ ਭਾਰਤੀ ਡਾਕਟਰਾਂ ਲਈ ‘ਭਾਰਤ ਰਤਨ’ ਦੀ ਕੀਤੀ ਮੰਗ, ਪੀਐੱਮ ਨੂੰ ਲਿਖੀ ਚਿੱਠੀ

ਕੋਰੋਨਾ ਵਾਇਰਸ (Coronavirus) ਮਹਾਮਾਰੀ ਦੌਰਾਨ ਡਾਕਟਰਾਂ ਨੇ ਬਿਨਾਂ ਆਪਣੀ ਜਾਣ ਦੀ ਪਰਵਾਹ ਕੀਤੇ ਦਿਨ-ਰਾਤ ਲੋਕਾਂ ਦੀ ਸੇਵਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਆਗੂ ਡਾਕਟਰਾਂ ਤੇ ਸਿਹਤ ਵਰਕਰਾਂ ਦੀ ਸੇਵਾ ਦੀ ਲਗਾਤਾਰ ਤਰੀਫ ਕਰ ਰਹੇ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਅਰਵਿੰਦ ਕੇਜਰੀਵਾਲ (Arvind Kejriwal) ਨੇ ਇਸ ਸਾਲ ਭਾਰਤ ਰਤਨ ‘ਭਾਰਤੀ ਡਾਕਟਰਾਂ’ ਨੂੰ ਦੇਣ ਦੀ ਮੰਗ ਕੀਤੀ ਹੈ।

ਸੀਐੱਮ ਕੇਜਰੀਵਾਲ ਨੇ ਚਿੱਠੀ ’ਚ ਲਿਖੀ, ‘ਕੋਰੋਨਾ ’ਚ ਬਹੁਤ ਡਾਕਟਰ ਤੇ ਨਰਸਾਂ ਨੇ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ ਹੈ। ਡਾਕਟਰ ਤੋਂ ਮੇਰਾ ਭਾਵ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ ਬਲਕਿ ਦੇਸ਼ ਦੇ ਸਾਰੇ ਡਾਕਟਰਾਂ ਨਰਸ ਤੇ ਪੈਰਾ-ਮੈਡੀਕਲ ਦੇ ਸਮੂਹ ਤੋਂ ਹੈ ਜੇ ਨਿਯਮ ਕਿਸੇ ਸਮੂਹ ਨੂੰ ਇਹ ਸਨਮਾਨ ਦੇਣ ਦੀ ਆਗਿਆ ਨਹੀਂ ਦਿੰਦਾ ਤਾਂ ਨਿਯਮਾਂ ਨੂੰ ਬਦਲਿਆ ਜਾਵੇ।’ ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਤੇ ਨਰਸਾਂ ਨੂੰ ਧੰਨਵਾਦ ਕਹਿਣ ਦਾ ਇਹ ਸਭ ਚੰਗਾ ਤਰੀਕਾ ਹੈ।

Related posts

ਮਜੀਠੀਆ ਦਾ ਕੈਪਟਨ ‘ਤੇ ‘ਵਾਰ’, ਭ੍ਰਿਸ਼ਟ ਮੰਤਰੀਆਂ ਤੇ ਵਿਧਾਇਕਾਂ ਨੂੰ ਬਚਾਉਣ ਦੇ ਲਾਏ ਇਲਜ਼ਾਮ

On Punjab

ਬਜ਼ੁਰਗ ਅਦਾਕਾਰ ਅਚਯੁਤ ਪੋਤਦਾਰ ਦਾ ਦੇਹਾਂਤ

On Punjab

ਪੰਜਾਬ ਕਾਂਗਰਸੀ ਆਗੂਆਂ ’ਚ ਬਿਹਤਰ ਤੇ ਮਿਸਾਲੀ ਤਾਲਮੇਲ: ਬਘੇਲ

On Punjab