PreetNama
ਖਾਸ-ਖਬਰਾਂ/Important News

Delta Variant ALERT! ਅਮਰੀਕਾ, ਯੂਰਪ ਸਣੇ ਦੁਨੀਆ ਦੇ ਕਈ ਦੇਸ਼ਾਂ ’ਚ ਡੈਲਟਾ ਵੇਰੀਐਂਟ ਨੂੰ ਲੈ ਕੇ ਚਿਤਾਵਨੀ, ਜਾਣੋ ਕਿੱਥੇ-ਕਿੱਥੇ ਤੇਜ਼ੀ ਨਾਲ ਫੈਲ ਰਿਹਾ

 Delta Variant ALERT! ਦੁਨੀਆ ’ਚ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵਧਦਾ ਜਾ ਰਿਹਾ ਹੈ। ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਦੁਨੀਆ ਦੇ 96 ਦੇਸ਼ਾਂ ’ਚ ਕੋਰੋਨਾ ਦਾ ਇਹ ਸੰਕ੍ਰਾਮਕ ਵੇਰੀਐਂਟ ਪਹੁੰਚ ਚੁੱਕਾ ਹੈ। ਆਉਣ ਵਾਲੇ ਮਹੀਨਿਆਂ ’ਚ ਵਿਸ਼ਵਭਰ ’ਚ ਡੈਲਟਾ ਵੇਰੀਐਂਟ ਹਾਵੀ ਹੋ ਜਾਵੇਗਾ। ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਦਾ ਇਹ ਵਧੀਆ ਸੰਕ੍ਰਾਮਕ ਰੂਪ ਵਿਸ਼ਵਭਰ ’ਚ ਹਾਵੀ ਹੋ ਜਾਵੇਗਾ। ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ। ਫਿਲਹਾਲ ਅਮਰੀਕਾ ਤੇ ਯੂਰਪ ’ਚ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਯੂਰਪ ’ਚ ਅਗਸਤ ਤਕ ਡੈਲਟਾ ਵੇਰੀਐਂਟ ’ਚ ਪ੍ਰਭਾਵੀ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਯੂਰਪ ’ਚ ਅਗਸਤ ਤਕ ਪ੍ਰਭਾਵੀ ਹੋਵੇਗਾ ਡੈਲਟਾ ਵੇਰੀਐਂਟ

 

 

ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਅਗਸਤ ਤਕ ਡੈਲਟਾ ਵੇਰੀਐਂਟ ਯੂਰਪ ’ਚ ਤੇਜ਼ੀ ਨਾਲ ਫੈਲਣ ਵਾਲਾ ਸਭ ਤੋਂ ਪ੍ਰਮੁੱਖ ਵੇਰੀਐਂਟ ਹੋ ਸਕਦਾ ਹੈ। WHO ਨੇ ਕਿਹਾ ਕਿ ਪਿਛਲੇ ਹਫਤੇ ਮਾਮਲਿਆਂ ਦੀ ਗਿਣਤੀ ’ਚ 10 ਫੀਸਦੀ ਦਾ ਵਾਧਾ ਹੋਇਆ ਹੈ। ਇਹ ਤੇਜ਼ੀ ਨਾਲ ਵਿਕਸਿਤ ਹੋ ਰਹੀ ਸਥਿਤੀ ਸੰਦਰਭ ’ਚ ਹੋ ਰਿਹਾ ਹੈ। ਜਿਸ ’ਚ ਚਿੰਤਾ ਦਾ ਕਾਰਨ ਬਣਿਆ ਹੈ ਡੈਲਟਾ ਵੇਰੀਐਂਟ ਯੂਰਪ ਦੇ ਇਸ ਖੇਤਰ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ੀ ਆ ਰਹੀ ਹੈ, ਜਿੱਥੇ ਲੱਖਾਂ ਲੋਕ ਬਿਨਾਂ ਟੀਕਾਕਰਨ ਦੇ ਰਹਿ ਰਹੇ ਹਨ। WHO ਨੇ ਕਿਹਾ ਕਿ ਡੈਲਟਾ ਵੇਰੀਐਂਟ ਬਹੁਤ ਜਲਦੀ ਅਲਫਾ ਵੇਰੀਐਂਟ ਤੋਂ ਅੱਗੇ ਨਿਕਲ ਗਿਆ ਹੈ ਤੇ ਇਸ ਕਾਰਨ ਹਪਸਤਾਲ ’ਚ ਭਰਤੀ ਹੋਣ ਵਾਲੇ ਮਰੀਜ਼ਾਂ ਤੇ ਮੌਤਾਂ ’ਚ ਵਾਧਾ ਹੋ ਰਿਹਾ ਹੈ।

Related posts

ਅਮਰੀਕਾ-ਪਾਕਿ ਸਬੰਧਾਂ ਦੀ ਖੁੱਲ੍ਹੀ ਪੋਲ, ਅਮਰੀਕਾ ਦੇ ਦਸਤਾਵੇਜ਼ਾਂ ‘ਚ ਭਾਰਤ ਹੈ ਖ਼ਾਸ, ਪਾਕਿਸਤਾਨ ਦਾ ਨਾਂ ਕਿਤੇ ਵੀ ਸ਼ਾਮਲ ਨਹੀਂਂ

On Punjab

ਪਰਮਾਣੂ ਸਮਝੌਤੇ ਨੂੰ ਲੈ ਕੇ ਅਮਰੀਕਾ ਤੇ ਈਰਾਨ ਵਿਚਾਲੇ ਅੱਜ ਵਿਆਨਾ ‘ਚ ਹੋਣ ਵਾਲੀ ਅਹਿਮ ਗੱਲਬਾਤ ‘ਚ ਹੋ ਸਕਦੀ ਹੈ ਸੌਦੇਬਾਜ਼ੀ

On Punjab

ਸੈਂਸੈਕਸ ਪਹਿਲੀ ਵਾਰ 83,000 ਦੇ ਪਾਰ, ਨਿਫ਼ਟੀ 25,400 ਤੋਂ ਉੱਪਰ

On Punjab