51.22 F
New York, US
October 21, 2026
PreetNama
ਰਾਜਨੀਤੀ/Politics

ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਰਾਹੁਲ ਦਾ BJP ’ਤੇ ਨਿਸ਼ਾਨਾ, ਕਿਹਾ-ਦੇਸ਼ ’ਚ ਝੂਠ ਨਹੀਂ ਬਲਕਿ ਪੂਰਨ ਟੀਕਾਕਰਨ ਦੀ ਹੈ ਜ਼ਰੂਰਤ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ’ਚ ਤੁਰੰਤ ਪੂਰਨ ਵੈਕਸੀਨੇਸ਼ਨ ਦੀ ਜ਼ਰੂਰਤ ਹੈ ਨਾ ਕਿ ਵੈਕਸੀਨ ਦੀ ਘਾਟ ਨੂੰ ਲੁਕਾਉਣ ਲਈ BJP ਦੇ ਬ੍ਰਾਂਡ ਝੂਠਾਂ ਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਵੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਨਾਲ ਵਾਇਰਸ ਦੇ ਸੰਕ੍ਰਮਣ ਨੂੰ ਵਧਾਉਣ ਦੇ ਨਾਲ ਹੀ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਜੋਖਿਮ ਨੂੰ ਵਾਧਾ ਮਿਲ ਰਿਹਾ ਹੈ।ਦੇਸ਼ ’ਚ ਮਾਹਮਾਰੀ ਦੀ ਦੂਜੀ ਲਹਿਰ ਦੇ ਕਾਰਨ ਮਚੇ ਹਾਹਾਕਾਰ ਦੌਰਾਨ ਰਾਹੁਲ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਸਰਕਾਰ ਦੀ ਇਕ ਰਿਪੋਰਟ ਨੂੰ ਵੀ ਟੈਗ ਕੀਤਾ ਜਿਸ ’ਚ ਬਗੈਰ ਵਿਗਿਆਨੀਆਂ ਦੇ ਗਰੁੱਪ ਤੋਂ ਰਾਏ ਲਈ ਹੀ ਕੋਵਿਡ-19 ਵੈਕਸੀਨ ਐਸਟ੍ਰਾਜੇਨੇਕਾ ਦੇ ਦੋਵੇਂ ਖੁਰਾਕਾਂ ਦੇ ਵਿਚਕਾਰ ਅੰਤਰ ਨੂੰ ਦੁਗਣਾ ਕਰ ਦਿੱਤਾ ਗਿਆ।

Related posts

ਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀ

On Punjab

ਟਰੰਪ ਨੇ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਦੁਹਰਾਈ

On Punjab

ਬਠਿੰਡਾ: ਭਾਰਤ ਵੱਲੋਂ ਹਵਾ ’ਚ ਫੁੰਡੀ ਪਾਕਿ ਮਿਜ਼ਾਈਲ ਦੇ ਟੁਕੜੇ ਬਠਿੰਡਾ ਦੀ ਬਸਤੀ ਬੀੜ ਤਲਾਬ ’ਚ ਡਿੱਗੇ

On Punjab