PreetNama
ਰਾਜਨੀਤੀ/Politics

ਸਖ਼ਤ ਹੋਈ ਸਰਕਾਰ, ਤਿੰਨ ਦਿਨ ਦੇ ਅੰਦਰ ਘੱਟ ਹੋਣਗੀਆਂ ਆਕਸੀਜਨ ਕੰਨਸਟ੍ਰੇਟਰ ਦੀਆਂ ਕੀਮਤਾਂ

ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ’ਚ ਆਕਸੀਜਨ ਕੰਨਸਟ੍ਰੇਟਰ ਦੀ ਵਧਦੀ ਮੰਗ ਦੇ ਚਲਦੇ ਇਸ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਸਖ਼ਤੀ ਕੀਤੀ ਹੈ। ਟ੍ਰੇਡ ਮਾਰਜਿਨ ਦੀ ਸੀਮਾ ਤੈਅ ਕਰਦੇ ਹੋਏ ਕੀਮਤਾਂ ਨੂੰ ਤਿੰਨ ਦਿਨ ਦੇ ਅੰਦਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਰਕਾਰ ਵੱਲੋ ਇਸ ਦੀਆਂ ਕੀਮਤਾਂ ਨੂੰ ਨਿਯੰਤਰਿਤ ਰੱਖਣ ਲਈ ਡਿਸਟ੍ਰਿਬਿਊਟਰ ਤਕ ਲਈ ਟ੍ਰੇਡ ਮਾਰਜਿਨ ਵੱਧ ਤੋਂ ਵੱਧ 70 ਫੀਸਦੀ ਤਕ ਰੱਖਣ ਦਾ ਆਦੇਸ਼ ਦਿੱਤਾ ਹੈ। ਇਸ ਅਨੁਸਾਰ ਤਿੰਨ ਦਿਨਾਂ ਦੇ ਅੰਦਰ ਕੀਮਤਾਂ ’ਚ ਬਦਲਾਅ ਲਈ ਕਿਹਾ ਗਿਆ ਹੈ।

 

 

ਕਾਰਖਾਨੇ ਤੋਂ ਡਿਸਟ੍ਰਿਬਿਊਟਰ ਤਕ ਪਹੁੰਚਣ ’ਚ ਕੀਮਤ ਦਾ ਜੋ ਅੰਤਰ ਹੁੰਦਾ ਹੈ ਉਸ ਨੂੰ ਟ੍ਰੇਡ ਮਾਰਜਿਨ ਕਿਹਾ ਜਾਂਦਾ ਹੈ। ਕਾਰਖਾਨੇ ਤੋਂ ਡਿਸਟਿ੍ਬਿਊਟਰ ਤਕ ਪਹੁੰਚਣ ’ਚ ਜੋ ਚੇਨ ਹੁੰਦੀ ਹੈ ਉਸ ਦੀ ਵਜ੍ਹਾ ਨਾਲ ਆਕਸੀਜਨ ਕੰਨਸਟ੍ਰੇਟਰ ਦੀ ਕੀਮਤ ਅੱਗੇ ਆਉਂਦੇ-ਆਉਂਦੇ ਵੱਧ ਜਾਂਦੀ ਹੈ।

Related posts

ਸੂਬੇ ’ਚ 34 ਲੱਖ ਆਧਾਰ ਕਾਰਡ ਧਾਰਕ ‘ਮ੍ਰਿਤਕ’, UIDAI ਨੇ ਚੋਣ ਕਮਿਸ਼ਨ ਨੂੰ ਕੀਤਾ ਸੂਚਿਤ

On Punjab

ਮੁਸਲਮਾਨ ਸਾਡੇ ਭਰਾ, ਸਾਡੇ ਜਿਗਰ ਦਾ ਟੁਕੜੇ ਹਨ : ਰਾਜਨਾਥ ਸਿੰਘ

On Punjab

ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲਾ, ਕਈ ਮੌਤਾਂ ਦਾ ਖ਼ਦਸ਼ਾ, 20 ਸੈਲਾਨੀ ਜ਼ਖ਼ਮੀ

On Punjab