PreetNama
ਖਾਸ-ਖਬਰਾਂ/Important News

ਕੋਰੋਨਾ ਨੂੰ ਇਕ ਸਮੇਂ ’ਚ ਇਕ ਦੇਸ਼ ਨਹੀਂ ਹਰਾ ਸਕਦਾ, ਸਾਰੇ ਦੇਸ਼ਾਂ ਨੂੰ ਹੋਣਾ ਪਵੇਗਾ ਇਕਜੁਟ – ਐਂਟੋਨੀਓ ਗੁਟੇਰੇਸ

ਕੋਰੋਨਾ ਮਹਾਮਾਰੀ ਨਾਲ ਨਿਪਟਨ ਨੂੰ ਲੈ ਕੇ ਸੰਯੁਕਤ ਰਾਸ਼ਟਰੀ ਮਹਾ ਸਕੱਤਰ (UN Secretary-General Antonio Guterres) ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। Antonio Guterres ਨੇ ਕਿਹਾ ਕਿ ਇਕ ਸਮੇਂ ’ਚ ਇਕ ਦੇਸ਼ ਇਸ ਮਹਾਮਾਰੀ ਨੂੰ ਨਹੀਂ ਹਰਾ ਸਕਦਾ, ਇਸ ਨਾਲ ਲੜਨ ਲਈ ਸਾਰੇ ਦੇਸ਼ਾਂ ਨੂੰ ਇਕਜੁਟ ਹੋਣਾ ਪਵੇਗਾ। ਜਿਨੇਵਾ ’ਚ ਸੋਮਵਾਰ ਨੂੰ ਵਿਸ਼ਵ ਸਿਹਤ ਸਭਾ ’ਚ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਆਗੂਆਂ ਨੂੰ ਟੀਕਾ ਤੇ ਹੋਰ ਜ਼ਰੂਰਤ ਵਸਤੂਆਂ ਪਹੁੰਚਾਉਣ ਲਈ ਵਿਸ਼ਵ ਯੋਜਨਾ ਦੇ ਨਾਲ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੀ ਹਨ। ਨਾਲ ਹੀ ਕੋਰੋਨਾ ਟੈਸਟ ਤੇ ਇਲਾਜ ਲਈ ਵੀ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਤਾਂ ਹੀ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜੀ-20 ਟਾਸਕ ਫੋਰਸ ਦੇ ਲਈ ਅਪੀਲ ਦੋਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ), ACT-Accelerator Partners ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਇਕਜੁਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਅ ਨੂੰ ਜਾਨਣ ਤੋਂ ਬਾਅਦ Double manufacturing ਹੋਣਾ ਚਾਹੀਦਾ ਹੈ।

Related posts

ਮਹਾਮਾਰੀ ਦੇ ਮੁਸ਼ਕਲ ਦੌਰ ‘ਚ ਰਾਹਤ ਤੋਂ ਬਾਅਦ ਹਜ਼ਾਰਾਂ ਸ਼ਰਧਾਲੂ ਅਮਰੀਕਾ ਦੇ ਇਸ ਮੰਦਰ ‘ਚ ਹੋਏ ਇਕੱਠੇ, ਗੂੰਜਿਆ ਜੈ ਗੋਵਿੰਦਾ….

On Punjab

ਮਿਲੋ ਦੇਸ਼ ਦੇ ਨਵੇਂ ਚੀਫ ਜਸਟਿਸ NV Ramana ਨਾਲ, 24 ਅਪ੍ਰੈਲ ਨੂੰ ਸੰਭਾਲਣਗੇ CJI ਵਜੋਂ ਚਾਰਜ, ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਮਨਜ਼ੂਰੀ

On Punjab

ਭੋਪਾਲ-ਹੈਦਰਾਬਾਦ-ਬੈਂਗਲੁਰੂ ਦੀਆਂ ਉਡਾਣਾਂ 29 ਮਾਰਚ ਤੱਕ ਰਹਿਣਗੀਆਂ ਬੰਦ

On Punjab