PreetNama
ਖਾਸ-ਖਬਰਾਂ/Important News

ਭਾਰਤ ਯਾਤਰਾ ਲਈ ਨਹੀਂ ਪਵੇਗੀ ਪੁਰਾਣੇ ਪਾਸਪੋਰਟ ਦੀ ਜ਼ਰੂਰਤ, ਸਰਕਾਰ ਨੇ ਓਸੀਆਈ ਕਾਰਡ ਧਾਰਕਾਂ ਨੂੰ ਦਿੱਤੀ ਰਾਹਤ

ਵਿਦੇਸ਼ੀ ਨਾਗਰਿਕ ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਸਮੁਦਾਇ ਦੇ ਲੋਕਾਂ ਨੂੰ ਹੁਣ ਦੇਸ਼ ਆਉਣ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਦੂਤਾਵਾਸ ਨੇ ਕੇਂਦਰ ਸਰਕਾਰ ਦੁਆਰਾ ਇਸ ਸਬੰਧ ’ਚ ਜਾਰੀ ਸੂਚਨਾ ਦਾ ਜ਼ਿਕਰ ਕਰਦੇ ਹੋਏ ਸੋਮਵਾਰ ਨੂੰ ਦੱਸਿਆ ਕਿ ਓਸੀਆਈ ਕਾਰਡ ਦੇ ਨਾਲ ਪੁਰਾਣਾ ਪਾਸਪੋਰਟ ਰੱਖਣ ਦੀ ਜ਼ਰੂਰਤ ਹੁਣ ਖ਼ਤਮ ਕਰ ਦਿੱਤੀ ਗਈ ਹੈ।
ਇਸ਼ ਘੋਸ਼ਣਾ ਨੇ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਦੀ ਵੱਡੀ ਪ੍ਰੇਸ਼ਾਨੀ ਦੂਰ ਕਰ ਦਿੱਤੀ ਹੈ। ਦੂਤਾਵਾਸ ਵੱਲੋਂ ਇਹ ਕਿਹਾ ਗਿਆ ਹੈ ਕਿ ਹੁਣ ਪੁਰਾਣੀ ਪਾਸਪੋਰਟ ਸੰਖਿਆ ਵਾਲੇ ਮੌਜੂਦਾ ਓਸੀਆਈ ਕਾਰਡ ਦੇ ਸਹਾਰੇ ਯਾਤਰਾ ਕਰਨ ਵਾਲੇ ਵਿਅਕਤੀ ਨੂੰ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੈ, ਹਾਲਾਂਕਿ ਨਵਾਂ ਪਾਸਪੋਰਟ ਨਾਲ ਰੱਖਣਾ ਜ਼ਰੂਰੀ ਹੋਵੇਗਾ।
ਭਾਰਤ ਸਰਕਾਰ ਨੇ 20 ਸਾਲ ਤੋਂ ਘੱਟ ਤੇ 50 ਸਾਲ ਤੋਂ ਵੱਧ ਦੀ ਉਮਰ ਦੇ ਕਾਰਡ ਧਾਰਕਾਂ ਲਈ ਓਸੀਆਈ ਕਾਰਡ ਮੁੜ ਜਾਰੀ ਕਰਨ ਦੀ ਸੀਮਾ ਵਧਾ ਕੇ 31 ਦਸੰਬਰ, 2021 ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਸਾਲ 2005 ਤੋਂ ਲਾਗੂ ਓਸੀਆਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 20 ਸਾਲ ਤੋਂ ਘੱਟ ਤੇ 50 ਸਾਲ ਤੋਂ ਵੱਧ ਉਮਰ ਦੇ ਕਾਰਡ ਧਾਰਕਾਂ ਨੂੰ ਹਰ ਵਾਰ ਨਵਾਂ ਪਾਸਪੋਰਟ ਬਨਵਾਉਣ ’ਤੇ ਆਪਣਾ ਕਾਰਡ ਦੁਬਾਰਾ ਜਾਰੀ ਕਰਨਾ ਹੁੰਦਾ ਹੈ।

Related posts

ਨਿਊਯਾਰਕ ਟਾਈਮਜ਼ ਨੇ ਆਪਣੇ ਕਰਮਚਾਰੀਆਂ ਨੂੰ WFO ਲਈ ਲੁਭਾਇਆ, ਦਫਤਰ ਪਰਤਣ ਲਈ ਦਿੱਤੇ ਜਾ ਰਹੇ ਬ੍ਰਾਂਡਿਡ ਲੰਚ ਬਾਕਸ

On Punjab

H-1B Visa ਨਾ ਪਾਉਣ ਵਾਲੇ ਦੁਬਾਰਾ ਕਰ ਸਕਦੇ ਹਨ ਅਪਲਾਈ, ਭਾਰਤੀਆਂ ਨੂੰ ਹੋ ਸਕਦੈ ਫਾਇਦਾ

On Punjab

ਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤ

On Punjab