PreetNama
ਖੇਡ-ਜਗਤ/Sports News

ਤਿੰਨ ਬੈਡਮਿੰਟਨ ਖਿਡਾਰੀ ਤੇ ਸਪੋਰਟ ਸਟਾਫ ਦਾ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ

 ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਤੋਂ ਪਹਿਲਾਂ ਹੀ ਤਿੰਨ ਭਾਰਤੀ ਬੈਡਮਿੰਟਨ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਭਾਰਤੀ ਸਪੋਰਟ ਸਟਾਫ ਦਾ ਵੀ ਇਕ ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ। ਭਾਰਤੀ ਟੀਮ ਦੇ ਕੋਚ ਮਥੀਆਸ ਬੋ ਨੇ ਕਿਹਾ ਕਿ ਸਾਡੇ ਤਿੰਨ ਖਿਡਾਰੀ ਤੇ ਇਕ ਸਪੋਰਟ ਸਟਾਫ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਬਹੁਤ ਨਿਰਾਸ਼ ਕਰਨ ਵਾਲਾ ਹੈ ਤੇ ਮੈਂ ਹੈਰਾਨ ਹਾਂ ਕਿ ਇਹ ਕਿਵੇਂ ਹੋਇਆ ਕਿਉਂਕਿ ਅਸੀਂ ਜਿਊਰਿਖ ਵਿਚ ਸਵਿਸ ਓਪਨ ਦੇ ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿਚ ਸੀ। 14 ਦਿਨ ਵਿਚ ਪੰਜ ਵਾਰ ਸਾਡੇ ਟੈਸਟ ਹੋਏ ਤੇ ਸਾਰੇ ਨੈਗੇਟਿਵ ਆਏ। ਅਸੀਂ ਲੋਕ ਸਿਰਫ਼ ਇਕ ਦੂਜੇ ਨਾਲ ਹੀ ਮਿਲ ਰਹੇ ਸੀ ਤਾਂ ਰਿਪੋਰਟ ਪਾਜ਼ੇਟਿਵ ਕਿਵੇਂ ਆ ਸਕਦੀ ਹੈ। ਅਜੇ ਖਿਡਾਰੀਆਂ ਦੇ ਨਾਂ ਸਾਹਮਣੇ ਨਹੀਂ ਆਏ ਹਨ।

Related posts

ਅਧਿਐਨ ਅਨੁਸਾਰ ਬੱਚਿਆਂ ‘ਚ ਸਰੀਰਕ ਮਿਹਨਤ ਨਾਲ ਦੂਰ ਹੋ ਸਕਦੀਆਂ ਨੇ ਮੋਟਾਪੇ ਦੀਆਂ ਸਮੱਸਿਆਵਾਂ

On Punjab

ਬਾਲ ਟੈਂਪਰਿੰਗ ਮਾਮਲੇ ‘ਚ ਫਸਿਆ ਇਹ ਮਸ਼ਹੂਰ ਕ੍ਰਿਕਟਰ, Video Viral !

On Punjab

ਖਿਡਾਰੀਆਂ ਲਈ ਕੁਆਰੰਟਾਈਨ ਸਮਾਂ ਹੋਵੇਗਾ ਘੱਟ

On Punjab