PreetNama
ਖਾਸ-ਖਬਰਾਂ/Important News

ਸ਼ਿਕਾਗੋ ਦੇ ਘਰ ‘ਚ ਲੱਗੀ ਅੱਗ, ਮਾਂ ਤੇ ਚਾਰ ਬੱਚਿਆਂ ਦੀ ਮੌਤ

ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਡੇਸ ਪਲੇਨਸ ਸ਼ਹਿਰ ਵਿਚ ਬੁੱਧਵਾਰ ਨੂੰ ਇਕ ਘਰ ‘ਚ ਅੱਗ ਲੱਗਣ ਕਾਰਨ ਇਕ ਮਾਂ ਤੇ ਉਸ ਦੀਆਂ ਚਾਰ ਧੀਆਂ ਦੀ ਮੌਤ ਹੋ ਗਈ। ਦੋ ਮੰਜ਼ਲਾ ਇਮਾਰਤ ਵਿਚ ਅੱਗ ਨਾਲ ਮਾਰੀ ਗਈ ਮਾਂ ਤੇ ਬੱਚਿਆਂ ਦੀ ਪਛਾਣ-ਸਿਟਾਰਾਲੀ ਜ਼ਾਮੀਓਡੋ (25), ਰੇਨਾਟਾ ਐਸਪੀਨੋਸੀਆ (6), ਜੈਨੇਸਿਸ ਐਸਪੀਨੋਸੀਆ (5), ਅਲੀਜ਼ੋਨ ਐਸਪੀਨੋਸੀਆ (3) ਤੇ ਗਰੇਸ ਐਸਪੀਨੋਸੀਆ (ਇਕ ਸਾਲ) ਵਜੋਂ ਹੋਈ ਹੈ। ਬੱਚਿਆਂ ਦਾ ਪਿਤਾ ਅੱਗ ਲੱਗਣ ਸਮੇਂ ਘਰ ‘ਚ ਨਹੀਂ ਸੀ।
ਇਮਾਰਤ ‘ਚ ਰਹਿ ਰਹੇ ਪਾਬੇਲ ਮਾਰੇਰੋ (52) ਨੇ ਦੱਸਿਆ ਕਿ ਉਹ ਆਪਣੇ ਬੈੱਡ ‘ਤੇ ਸਨ ਜਦੋਂ ਉਨ੍ਹਾਂ ਦਾ ਧੂੰਏਂ ਨਾਲ ਸਾਹ ਘੁਟਣ ਲੱਗਾ। ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਇਮਾਰਤ ਨੂੰ ਅੱਗ ਲੱਗੀ ਹੋਈ ਸੀ। ਉਨ੍ਹਾਂ ਤੁਰੰਤ ਫਾਇਰ ਬਿ੍ਗੇਡ ਨੂੰ ਇਸ ਦੀ ਸੂਚਨਾ ਦਿੱਤੀ। ਅੱਗ ਬੁਝਾਉਂਦਿਆਂ ਫਾਇਰ ਬਿ੍ਗੇਡ ਦੇ ਦੋ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

Related posts

ਡੋਨਾਲਡ ਟਰੰਪ ‘ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ ‘ਚ ਭੁਗਤਣਾ ਪਵੇਗਾ ਹਰਜਾਨਾ, ਜਾਣੋ ਕੀ ਮਿਲੀ ਸਜ਼ਾ

On Punjab

ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ

On Punjab

ਪਟਨਾ: ਆਈਸੀਯੂ ’ਚ ਦਾਖ਼ਲ ਗੈਂਗਸਟਰ ਚੰਦਨ ਮਿਸ਼ਰਾ ਦੀ ਗੋਲੀਆਂ ਮਾਰ ਕੇ ਹੱਤਿਆ

On Punjab