PreetNama
ਸਮਾਜ/Social

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਲਾ ਹੈਰਿਸ ਦੀ ਮਾਂ ਦੇ ਤਾਮਿਲਨਾਡੂ ਸਥਿਤ ਪਿੰਡ ‘ਚ ਸ਼ਾਨਦਾਰ ਤਿਆਰੀਆਂ, ਪੋਸਟਰ- ਹੋਰਡਿੰਗਜ਼ ਲੱਗੇ

ਅਮਰੀਕਾ ‘ਚ ਅੱਜ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਵੀ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਤਾਮਿਲਨਾਡੂ ਸਥਿਤ ਨਾਗਾਪੱਟੀਨਮ ਜ਼ਿਲ੍ਹੇ ‘ਤ ਥੁਲਾਸੇਂਦਰਪੁਰਮ ਪਿੰਡ ‘ਚ ਲੋਕ ਤਿਆਰੀਆਂ ‘ਚ ਜੁੱਟ ਗਏ ਹਨ। ਪਿੰਡ ਵਾਸੀਆਂ ਨੇ ਦੁਕਾਨਾਂ ਤੇ ਆਪੋ-ਆਪਣੇ ਘਰਾਂ ਦੇ ਬਾਹਰ ਕਮਲਾ ਹੈਰਿਸ ਦੇ ਵੱਡੇ-ਵੱਡੇ ਪੋਸਟਰ ਤੇ ਹੋਰਡਿੰਗਜ਼ ਲਗਾਏ ਹਨ।
ਪਿੰਡ ਦੇ ਕੁਝ ਲੋਕ ਇਸ ਅਵਸਰ ਨੂੰ ਮਨਾਉਣ ਲਈ ਇਕ ਰਵਾਇਤੀ ਨੁਸਖਾ ‘ਮੁਰੂੱਕੂ’ ਬਣਾ ਰਹੇ ਹਨ। ਕਈ ਲੋਕ ਕਮਲਾ ਹੈਰਿਸ ਦੀ ਜਿੱਤ ਦਰਸਾਉਣ ਲਈ ਸੜਕ ਦੀ ਸਫ਼ਾਈ ਤੇ ਸੜਕਾਂ ਦੇ ਕੋਨਿਆਂ ਨੂੰ ਰੰਗਦੇ ਹੋਏ ਦੇਖੇ ਗਏ। ਲੋਕਾਂ ਨੇ ਕਮਲਾ ਹੈਰਿਸ ਲਈ ਪਿੰਡ ਦੇ ਮੰਦਰ ‘ਚ ਪ੍ਰਾਰਥਨਾ ਵੀ ਕੀਤੀ।
ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦੇ ਹੋਏ ਸ਼ਿਵਰੰਜਨੀ ਜੋ ਮੁਰਕੁਕੂ ਬਣਾ ਰਹੀ ਸੀ ਉਨ੍ਹਾਂ ਕਿਹਾ ਕਿ ਅੱਜ ਪਿੰਡ ਦੇ ਸਾਰੇ ਲੋਕ ਕਾਫ਼ੀ ਖੁਸ਼ ਹਨ ਕਿਉਂਕਿ ਸਾਡੀ ਕਮਲਾ ਦੀ, ਅਮਰੀਕਾ ਦੀ ਉਪ-ਰਾਸ਼ਟਰਪਤੀ ਬਣਨ ਲਈ ਤਿਆਰ ਹਨ। ਅਸੀਂ ਸਾਰੇ ਕਾਫ਼ੀ ਉਤਸ਼ਾਹਤ ਹਾਂ। ਯਕੀਨੀ ਰੂਪ ‘ਚ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਤੋਂ ਪ੍ਰੇਰਣਾ ਮਿਲਦੀ ਹੈ।

Related posts

Women In Pakistan : ਪਾਕਿਸਤਾਨ ‘ਚ ਔਰਤਾਂ ਖਿਲਾਫ ਵੱਡੇ ਪੈਮਾਨੇ ‘ਤੇ ਵਧੀ ਹਿੰਸਾ, GGG ਇੰਡੈਕਸ ‘ਚ ਮਿਲਿਆ ਇਹ ਸਥਾਨ

On Punjab

ਕਰਨਲ ਬਾਠ ਮਾਮਲਾ: ਪੁਲੀਸ ਅਧਿਕਾਰੀਆਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਸਿਫਾਰਸ਼

On Punjab

CM ਭਗਵੰਤ ਮਾਨ ਦਾ ਵੱਡਾ ਖ਼ੁਲਾਸਾ! ਗੁਰੂ ਗ੍ਰੰਥ ਸਾਹਿਬ ਦੇ ਗਾਇਬ 328 ਸਰੂਪਾਂ ‘ਚੋਂ 169 ਮਿਲੇ, ਨਵਾਂਸ਼ਹਿਰ ਦੇ ਡੇਰੇ ਤੋਂ ਹੋਏ ਬਰਾਮਦ

On Punjab