PreetNama
ਰਾਜਨੀਤੀ/Politics

ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨਾਲ ਦੇਸ਼ ‘ਚ ਵਧੇਗੀ ਮਹਿੰਗਾਈ, ਕਿਸਾਨ ਸੰਕਟ ‘ਚ ਹੈ : ਕੇਜਰੀਵਾਲ

ਕਿਸਾਨਾਂ ਦੇ ਸਮਰਥਨ ‘ਚ ਪਾਰਟੀ ਦਫ਼ਤਰ ‘ਚ ਆਯੋਜਿਤ ਭੁੱਖ ਹੜਤਾਲ ‘ਚ ਆਮ ਆਦਮੀ ਪਾਰਟੀ ਦੇ ਸੰਯੋਜਕ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਸੰਕਟ ‘ਚ ਹੈ। ਅੱਜ ਜਿਸ ਕਿਸਾਨ ਨੂੰ ਖੇਤ ‘ਚ ਹੋਣਾ ਚਾਹੀਦਾ ਸੀ, ਉਹ ਕਿਸਾਨ ਅੱਜ ਦਿੱਲੀ ਦੀ ਸਰਹੱਦ ‘ਤੇ ਬੈਠਾ ਹੈ। ਅੱਜ ਪਾਰਟੀ ਦੇ ਲੋਕਾਂ ਨੇ ਭੁੱਖ ਹੜਤਾਲ ‘ਤੇ ਕਿਸਾਨਾਂ ਦਾ ਸਮਰਥਨ ਕੀਤਾ ਹੈ।

ਕੇਜਰੀਵਾਲ ਨੇ ਕਿਹਾ ਕਿ ਜਦੋਂ ਕਿਸਾਨ ਅਥੱਰੂ ਗੈਸ ਦੇ ਗੋਲੇ ਝੇਲਦਿਆਂ ਦਿੱਲੀ ਦੀ ਸਰਹੱਦ ‘ਤੇ ਪਹੁੰਚੇ ਤਾਂ ਕੇਂਦਰ ਸਰਕਾਰ ਨੇ ਪਲਾਨ ਬਣਵਾਇਆ ਕਿ ਇਨ੍ਹਾਂ ਨੂੰ ਸਟੇਡੀਅਮ ‘ਚ ਜੇਲ੍ਹ ਬਣਾ ਕੇ ਜੇਲ੍ਹ ‘ਚ ਪਾ ਦੇਵਾਂਗੇ। ਸਾਨੂੰ ਪਤਾ ਸੀ ਕਿ ਸਟੇਡੀਅਮਾਂ ਨੂੰ ਕਿਸ ਤਰ੍ਹਾਂ ਦੀ ਜੇਲ੍ਹ ਦੇ ਰੂਪ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਅਸੀਂ ਵੀ ਅੰਦੋਲਨ ਦੇ ਸਮੇਂ ਇਨ੍ਹਾਂ ਜੇਲ੍ਹਾਂ ‘ਚ ਰਹੇ ਹਾਂ। ਕੇਂਦਰ ਸਰਕਾਰ ਨੇ ਇਕ ਦਿਨ ਸਾਨੂੰ ਘਰ ‘ਚ ਕੈਦ ਕਰ ਲਿਆ। ਇਨ੍ਹਾਂ ਦੇ ਅੰਦੋਲਨ ‘ਚ ਨਹੀਂ ਜਾਣ ਦਿੱਤਾ। ਮੈਨੂੰ ਦੁੱਖ ਹੁੰਦਾ ਹੈ ਜਦੋਂ ਕਿਸਾਨਾਂ ਨੂੰ ਟੁੱਕੜੇ-ਟੁੱਕੜੇ ਗੈਂਗ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਦੇਸ਼ਧ੍ਰੋਹੀ ਕਿਹਾ ਜਾਂਦਾ ਹੈ। ਇਨ੍ਹਾਂ ਕਿਸਾਨਾਂ ਦਾ ਇਕ ਬੇਟਾ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਹੈ ਤੇ ਦੂਜਾ ਬੇਟਾ ਖੇਤ ‘ਚ ਹੈ।
ਕੇਜਰੀਵਾਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਦੇਸ਼ ‘ਚ ਮਹਿੰਗਾਈ ਵਧੇਗੀ। ਇਹ ਕਾਨੂੰਨ ਸਿਰਫ਼ ਕਿਸਾਨਾਂ ਖ਼ਿਲਾਫ਼ ਹੀ ਨਹੀਂ ਜਨਤਾ ਦੇ ਵੀ ਖ਼ਿਲਾਫ਼ ਹੈ। ਕਿਸਾਨ ਪੂਰੀ ਜਨਤਾ ‘ਤੇ ਅਹਿਸਾਨ ਕਰ ਰਹੇ ਹਨ ਕਿ ਧਰਨੇ ‘ਤੇ ਬੈਠੇ ਹਨ। ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ।

Related posts

ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀ

On Punjab

ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋਈ

On Punjab

Modi Piggy Bank: ਇਸ ਸੂਬੇ ਦੇ ਕਲਾਕਾਰ ਨੇ ਬਣਾਈ ਮੋਦੀ ਗੋਲਕ, ਕਈ ਮੁਆਇਨੇ ‘ਚ ਖਾਸ ਹੈ ਇਹ ਮਿੰਨੀ ਬੈਂਕ

On Punjab